Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LaNkaa. ਇਕ ਨਗਰੀ, (ਦੇਸ) ਜਿਸ ਦੇ ਰਾਜੇ ਰਾਵਨ ਨੇ ਬਨ ਵਿਚੋਂ ਛਲ ਨਾਲ ‘ਸੀਤਾ’ ਨੂੰ ਚੁੱਕ ਲਿਆਂਦਾ ਸੀ। cylone. “ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥” ਗਉ ੧, ੧੩, ੫:੩ (੧੫੫).
|
English Translation |
n.m. Sri Lanka, Ceylon.
|
Mahan Kosh Encyclopedia |
ਸੰ. {लङ्का.} ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ “ਤਾਮ੍ਰਪਰਣੀ” ਭੀ ਹੈ. “ਲੰਕਾ ਗਢ ਸੋਨੇ ਕਾ ਭਇਆ.” (ਭੈਰ ਕਬੀਰ) 2. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। 3. ਵੇਸ਼੍ਯਾ. ਕੰਚਨੀ। 4. ਸ਼ਾਖਾ. ਟਹਣੀ। 5. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|