Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadé. 1. ਉਚੇ, ਮਹਾਨ। respectful, grand. “ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥” ਆਸਾ ੧, ਸੋਦ ੨, ੧*:੧ (9) “ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਉਮਾਹਾ ਰਾਮ ॥” ਜੈਤ ੪, ੯, ੪:੩ (੬੯੯). 2. ਚੰਗੇ, ਸੁਭ। noble. “ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥” ਸਿਰੀ ੪, ੭੦, ੪:੩ (੪੨). 3. ਭਾਵ ਪ੍ਰਭੂ। viz. God the great. “ਵਡੇ ਹਾਥਿ ਵਡਿਆਈਆ ਜੈ ਭਾਵੈ ਤੈ ਦੇਇ ॥” ਸਿਰੀ ੧, ਅਸ ੧, ੬:੨ (੫੩) “ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥” ਸਿਰੀ ੪, ਵਾਰ ੯ ਸ, ੩, ੨:੩ (੮੬) “ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥” ਧਨਾ ੫, ੬, ੧:੧ (੬੭੨). 4. ਭਾਵ ਅਮੀਰ, ਉਚੇ ਮਰਤਬੇ ਵਾਲੇ। rich, having lofty status. “ਵਡੇ ਵਡੇ ਜੋ ਦੀਸਹਿ ਲੋਗ ॥” ਗਉ ੫, ੧੧੩, ੧:੧ (੧੮੮). 5. ਬਹੁਤ, ਬੜੇ। great. “ਅਗਰਕ ਉਸ ਕੇ ਵਡੇ ਠਗਾਉ ॥” ਆਸਾ ੫, ੮੭, ੩:੧ (੩੯੨).
|
|