Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaṇ-jaaraa. ਵਣਜ (ਵਾਪਾਰ) ਕਰਨ ਵਾਲਾ, ਵਪਾਰੀ, ਸੌਦਾਗਰ। trader. “ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ ॥” ਮਾਝ ੧, ਵਾਰ ੬:੮ (੧੪੦) “ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥” (ਭਾਵ ਜੀਵ, ਪ੍ਰਾਣੀ) ਆਸਾ ੧, ਅਸ ੧੩, ੧*:੧ (੪੧੮).
|
SGGS Gurmukhi-English Dictionary |
1. trader. 2. oh traders! 3. i.e., human beings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. trader, peddler, bangle seller; name of a community which almost monopolised transportation, business during the middle ages and is still traditionally engaged in small trade and peddling esp. selling bangles and trinkets, any member of this.
|
Mahan Kosh Encyclopedia |
ਵਾਣਿਜ੍ਯ (ਵਪਾਰ) ਕਰਨ ਵਾਲਾ. ਸੌਦਾਗਰ. ਵਪਾਰੀ। 2. ਭਾਵ- ਜਿਗ੍ਯਾਸੂ। 3. ਇੱਕ ਖ਼ਾਸ ਜਾਤਿ, ਜਿਸ ਦੀ ਇਹ ਸੰਗ੍ਯਾ ਵਣਿਜ ਤੋਂ ਹੋਈ ਹੈ। 4. ਚੌਥੇ ਸਤਿਗੁਰੂ ਜੀ ਦੀ ਸ਼੍ਰੀ ਰਾਗ ਵਿੱਚ ਇਸ ਸਿਰਲੇਖ ਦੀ ਬਾਣੀ- “ਹਰਿ ਹਰਿ ਉਤਮੁ ਨਾਮੁ ਹੈ.” ਆਦਿ, ਜਿਸ ਵਿੱਚ ਜੀਵ ਨੂੰ ਵਣਜਾਰਾ ਵਰਣਨ ਕੀਤਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|