Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṫee. 1. ਵਰਤ ਰਖਨ ਵਾਲੇ, ਨਿਸਚਿਤ ਸਮੇਂ ਲਈ ਭੁਖੇ ਰਹਿਣ ਵਾਲੇ। one who keeps fast. “ਨਿਰਹਾਰ ਵਰਤੀ ਆਪਰਸਾ ॥” ਸਿਰੀ ੫, ਅਸ ੨੭, ੫:੧ (੭੧). 2. ਵਿਚਰੀ। behaved. “ਗਿਆਨੀ ਕੀ ਹੋਇ ਵਰਤੀ ਦਾਸਿ ॥” ਆਸਾ ੫, ੧, ੪:੧ (੩੭੦). 3. ਭਾਵ ਫੈਲੀ, ਵਿਆਪਕ ਹੋਈ। disseminated. “ਗੁਰ ਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥” ਮਾਰੂ ੩, ਸੋਲਾ ੨੨, ੩:੩ (੧੦੬੬).
|
SGGS Gurmukhi-English Dictionary |
[P. v.] Experienced
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. {वर्ती.} ਨਾਮ/n. ਦੀਵੇ ਦੀ ਬੱਤੀ. ਵੱਟੀ। 2. ਲੇਖ. ਲਿਖਤ. ਤਹਰੀਰ। 3. ਦਵਾਈਆਂ ਦੀ ਬਣਾਈ ਹੋਈ ਬੱਤੀ, ਜੋ ਸਲਾਈ (ਸੁਰਮਚੂ) ਵਾਂਙ ਅੱਖ ਵਿੱਚ ਫੇਰੀ ਜਾਵੇ। 4. ਸੰ. {वत्तिर्न्.} ਵਿ. ਰਹਣ ਵਾਲਾ. ਇਹ ਸਮਾਸ ਵਿੱਚ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਨਿਕਟਵਰਤੀ। 5. ਦੇਖੋ- ਵ੍ਰਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|