Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaa. ਉਹ; ਉਸ। his. “ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥” (ਉਹ) ਗਉ ਕਬ, ਬਾਅ ੩੮:੧ (੩੪੨) “ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥” (ਉਸ ਦੇ) ਗੂਜ ਤ੍ਰਿਲੋ, ੨, ੫:੨ (੫੨੬) “ਵਾ ਕੇ ਗਲੇ ਜਮ ਕਾ ਹੈ ਫਾਂਸ ॥” (ਉਸ) ਭੈਰ ਨਾਮ, ੮, ੩:੪ (੧੧੬੫) “ਚਿਤਵਉ ਵਾ ਅਉਸਰ ਮਨ ਮਾਹਿ ॥” ਸਾਰ ੫, ੯੫, ੧*:੧ (੧੨੨੨).
|
SGGS Gurmukhi-English Dictionary |
his, her, theirs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) conj. and. (2) n.f. colloq. see ਹਵਾ also ਵਾਉ (air).
|
Mahan Kosh Encyclopedia |
ਨਾਮ/n. ਵਾਯੁ (ਹਵਾ) ਦਾ ਸੰਖੇਪ। 2. ਪੜਨਾਂਵ/pron. ਉਹ. ਵਹ. ਉਸ. “ਚਿਤਵਉ ਵਾ ਅਉਸਰ ਮਨ ਮਾਹਿ.” (ਸਾਰ ਮਃ ੫) “ਵਾ ਕਉ ਬਿਆਧਿ ਨ ਕਾਈ.” (ਜੈਤ ਮਃ ੫) “ਵਾਕੈ ਰਿਦੈ ਬਸੈ ਭਗਵਾਨ.” (ਗੌਡ ਕਬੀਰ) 3. ਸੰ. ਵਾ. ਧਾ. ਪਵਨ ਸਮਾਨ ਤੇਜ ਜਾਣਾ, ਪਵਨ ਦਾ ਚਲਣਾ, ਦੁੱਖ ਦੇਣਾ, ਨਸ਼੍ਟ ਹੋਣਾ, ਹਵਾ ਨਾਲ ਬੁਝਣਾ। 4. ਵ੍ਯ. ਯਾ. ਅਥਵਾ। 5. ਫ਼ਾ. [وا] ਸਾਥ. ਨਾਲ। 6. ਨਾਮ/n. ਅਗਨਿ। 7. ਵਿੱਥ. ਦੂਰੀ। 8. ਅ਼. ਵ੍ਯ. ਸ਼ੱਕ! ਅਹੋ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|