Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaa-u. 1. ਪਉਣ ਵਤ, ਵਿਅਰਥ, ਫਜ਼ੂਲ। fruitless, in vain like air, useless. “ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥” ਸਿਰੀ ੧, ੧, ੪:੨ (੧੪) “ਨਾਨਕ ਮਨਮੁਖਿ ਬੋਲਣੁ ਵਾਉ ॥” (ਫਜ਼ੂਲ) ਗਉ ੧, ੧, ੩:੩ (੧੫੧). 2. ਹਵਾ। air. “ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥” ਸਿਰੀ ੫, ੨੬, ੧:੪ (੭੦) “ਭੈ ਵਿਚਿ ਪਵਣੁ ਵਹੈ ਸਦ ਵਾਉ ॥” (ਹਵਾ ਦੇ ਬੁਲ੍ਹੇ) ਆਸਾ ੧, ਵਾਰ ੪ ਸ, ੧, ੧:੧ (੪੬੪) “ਅਨਲ ਵਾਉ ਭਰਮਿ ਭੁਲਾਈ ॥” (ਵਾਸ਼ਨਾ ਰੂਪੀ ਪਵਨ) ਮਾਰੂ ੩, ਸੋਲਾ ੫, ੧੪:੧ (੧੦੪੮) “ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥” ਮਾਝ ੧, ਵਾਰ ੯ ਸ, ੧, ੪:੧ (੧੪੨) “ਨਾਨਕ ਬੈਠਾ ਭਖੈ ਵਾਉ ਲੰਮੇ ਸੇਵਹਿ ਦਰ ਖੜਾ ॥” (ਭਾਵ ਕੰਸੋਆਂ ਲੈਂਦਾ ਹੈ) ਮਾਰੂ ੫, ਵਾਰ ੪ ਸ, ੫, ੨:੧ (੧੦੯੫).
|
SGGS Gurmukhi-English Dictionary |
1. air, wind. 2. like air, i.e., useless. fruitless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਾਯੁ. ਪਵਨ. “ਤਾਤੀ ਵਾਉ ਨ ਲਗਈ.” (ਬਿਲਾ ਮਃ ੫) 2. ਸੰ. ਵਿ. ਮਨ ਭਾਉਂਦਾ. ਦਿਲਪਸੰਦ. “ਨਾਨਕ ਬੈਠਾ ਭਖੈ ਵਾਉ.” (ਵਾਰ ਮਾਰੂ ੨ ਮਃ ੫) ਮਨਭਾਵਨ ਦਾ ਨਾਮ ਭਾਖਦਾ (ਕਥਨ ਕਰਦਾ) ਹੈ। 3. ਅਸਰ ਬਿਨਾ. ਵ੍ਰਿਥਾ. ਅਸਾਰ. “ਜੋ ਜੀਅ ਹੋਇ ਸੁ ਉਗਵੈ, ਮੁਹਕਾ ਕਹਿਆ ਵਾਉ.” (ਮਃ ੨ ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|