Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vaaḋ. 1. ਝਗੜੇ। controversy. “ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥” ਸਿਰੀ ੩, ੩੬, ੩:੧ (੨੭) “ਏਕ ਸਾਹਿਬ ਦੁਇ ਰਾਹ ਵਾਦ ਵਧੰਦਿਆ ਜੀਉ ॥” (ਭਾਵ ਦੁੱਖ) ਧਨਾ ੧, ਛੰਤ ੨, ੩:੨ (੬੮੮). 2. ਬਹਿਸ। discussion. “ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥” ਸੋਰ ੩, ਅਸ ੧, ੭:੨ (੬੩੮).
|
SGGS Gurmukhi-English Dictionary |
useless discussion, controversy, quarrelsome discourse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. heated conversation, controversy, discussion, debate, disputation, polemics.
|
Mahan Kosh Encyclopedia |
(ਵਾਦੁ) ਸੰ. {वाद.} ਨਾਮ/n. ਚਰਚਾ. ਬਹਸ. “ਵਾਦ ਵਖਾਣਹਿ, ਤਤੁ ਨ ਜਾਣਾ.” (ਮਾਰੂ ਸੋਲਹੇ ਮਃ ੧) 2. ਕਿਸੇ ਦਰਸ਼ਨ (ਸ਼ਾਸਤ੍ਰ) ਦਾ ਨਿਸ਼ਚੇ ਕੀਤਾ ਸਿੱਧਾਂਤ. ਜਿਵੇਂ- ਆਰੰਭਵਾਦ ਨੈਯਾਯਿਕਾਂ ਦਾ, ਪਰਿਣਾਮ (ਅਥਵਾ- ਗੁਣ ਪਰਿਣਾਮ) ਵਾਦ ਸਾਂਖ੍ਯ ਮਤ ਵਾਲਿਆਂ ਦਾ ਅਤੇ ਵਿਵਰਤਵਾਦ ਵੇਦਾਂਤੀਆਂ ਦਾ ਹੈ. “ਕੌਨ ਵਾਦ ਕਰ ਬ੍ਰਹ੍ਮ ਸਿੱਧ ਕਿਯ? (ਗੁਪ੍ਰਸੂ) 3. ਝਗੜਾ. “ਵਾਦਾ ਕੀਆ ਕਰਨਿ ਕਹਾਣੀਆ.” (ਮਃ ੩ ਵਾਰ ਮਾਰੂ ੧) 4. ਫ਼ਾ. [واد] ਬੇਟਾ. ਪੁਤ੍ਰ। 5. ਦੇਖੋ- ਬਾਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|