Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vicʰʰaa-vaṇaa. ਵਿਛੌਣਾ, ਬਿਸਤਰਾ। bedding. “ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥” ਮਾਰੂ ੫, ਵਾਰ ੧੨ ਸ, ੫, ੩:੧ (੧੦੯੮).
|
Mahan Kosh Encyclopedia |
(ਵਿਛਾਵਣ) ਵਿਛਾਉਣ ਦੀ ਕ੍ਰਿਯਾ. ਵਸਤ੍ਰ ਨੂੰ ਵਿਸਤੀਰਣ ਕਰਨਾ (ਫੈਲਾਉਣਾ). “ਸੇਜ ਸੁ ਕੰਤਿ ਵਿਛਾਈਐ.” (ਫੁਨਹੇ ਮਃ ੫) 2. ਨਾਮ/n. ਵਿਸ੍ਤੀਰਣ (ਵਿਛਾਉਣ) ਯੋਗ੍ਯ ਵਸਤ੍ਰ. ਬਿਛੌਨਾ. “ਨੈਣਾ ਪਿਰੀ ਵਿਛਾਵਣਾ.” (ਵਾਰ ਮਾਰੂ ੨ ਮਃ ੫) “ਬਿਰਹਿ ਵਿਛਾਵਣ ਲੇਫੁ.” (ਸ. ਫਰੀਦ) ਵਿਰਹ ਵਿਛੌਨਾ ਅਤੇ ਲਿਹਾਫ਼ (ਰਜਾਈ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|