Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Viroḋʰ. ਵੈਰ, ਦੁਸ਼ਮਨੀ, ਮੁਖ਼ਾਲਫਤ। opposition, enemity. “ਗੁਰਮੁਖਿ ਵੈਰ ਵਿਰੋਧ ਗਵਾਵੈ ॥” ਰਾਮ ੧, ਸਿਗੋ ੩੭:੩ (੯੪੨).
|
English Translation |
n.m. opposition, antagonism, hostility rivalry; resistance, confrontation, disapproval; protest, dissent, contrariety, adverseness.
|
Mahan Kosh Encyclopedia |
ਦੇਖੋ- ਬਿਰੋਧ। 2. ਇੱਕ ਅਰਥਾਲੰਕਾਰ. ਕਿਸੇ ਵਸਤੁ, ਗੁਣ ਅਥਵਾ ਕਰਮ ਤੋਂ ਉਲਟਾ ਫਲ ਹੋਣਾ ਜਿੱਥੇ ਵਰਣਨ ਕਰੀਏ, ਸੇ “ਵਿਰੋਧ” ਅਲੰਕਾਰ ਹੈ. ਦ੍ਰਵ੍ਯ ਕ੍ਰਿਯਾ ਗਨ ਸੇ ਜਹਾਂ ਉਪਜਤ ਕਾਜ ਵਿਰੁੱਧ. ਤਾਂਕੋ ਕਹਿਤ ਵਿਰੋਧ ਹੈ, ਭੂਸ਼ਣ ਸੁਕਵਿ ਸੁਬੱਧ. (ਸ਼ਿਵਰਾਜਭੂਸ਼ਣ) ਉਦਾਹਰਣ- ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦਾ ਰਹਿਣਾ, (ਹਜਾਰੇ ੧੦) ਸਤਿਗੁਰੁ ਅਰਜਨ ਕੇ ਪ੍ਰੇਮਭਰੇ ਸ਼ਾਂਤਬੈਨ ਸੁਨੇ ਜਬ ਚੰਦੂ, ਰਿਦੋ ਕ੍ਰੋਧ ਆਗ ਚਮਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|