Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Veer. 1. ਬਹਾਦਰ, ਜੋਧੇ। bold. “ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥” ਜਪੁ ੨੭:੯ (6). 2. ਭਰਾ ਭਾਵ ਸਾਕ ਸੰਬੰਧੀ। relatives. “ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥” ਵਡ ੧, ਅਲਾ ੧, ੧:੩ (੫੭੯). 3. ਬੀਰ (ਹਨੂਮਾਨ, ਭੈਰਉ ਆਦਿ) ਜੋ ਪੁਰਾਣਾ ਅਨੁਸਾਰ 52 ਹਨ। brave. “ਵੀਰਵਾਰਿ ਵੀਰ ਭਰਮਿ ਭੁਲਾਏ ॥” ਬਿਲਾ ੩, ਵਾ ੧, ੬:੧ (੮੪੧).
|
SGGS Gurmukhi-English Dictionary |
1. brave, warriors, mythological warriors. 2. brother, i.e., relatives.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj., n.m. brother, hrave, valiant, stalwart, daring, hero, knight, knightly, courageous, plucky.
|
Mahan Kosh Encyclopedia |
ਸੰ. {वीर्.} ਧਾ. ਪਰਾਕ੍ਰਮੀ ਹੋਣਾ, ਸ਼ੂਰਤ੍ਵ ਕਰਨਾ। 2. ਸੰਗਯਾ- ਮਿਰਚ। 3. ਕਮਲ ਦੀ ਜੜ। 4. ਖਸ. ਉਸ਼ੀਰ। 5. ਪਤਿ. ਭਰਤਾ। 6. ਪੁਤ੍ਰ। 7. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਕਵੀਆਂ ਨੇ ਵੀਰ ਰਸ ਦੇ ਚਾਰ ਭੇਦ ਕਲਪੇ ਹਨ- (ੳ) ਯੁੱਧਵੀਰ- “ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ। ਕਰੰ ਲੈ ਕਮਾਣੰ। ਹਣੇ ਬਾਣ ਤਾਣੰ। ਸਭੈ ਬੀਰ ਧਾਏ। ਸਰੋਘੰ ਚਲਾਏ। ਤਬੈ ਤਾਕ ਬਾਣੰ। ਹਣ੍ਯੋ ਏਕ ਜਾਣੁੰ। ਹਰੀਚੰਦ ਮਾਰੇ। ਸੁ ਜੋਧਾ ਲਤਾਰੇ॥ (ਵਿਚਿਤ੍ਰ) (ਅ) ਦਯਾਵੀਰ- “ਜਿਤੇ ਸਰਨਿ ਜੈਹੈਂ। ਤਿਤਯੋ ਰਾਥ ਲੈਹੈਂ॥ (ਵਿਚਿਤ੍ਰ) “ਠਾਕੁਰ ਤੁਮ੍ ਸਰਣਾਈ ਆਇਆ,××× ਦੁਖ ਨਾਠੇ ਸੁਖ ਸਹਜਿ ਸਮਾਏ, ਅਨਦ ਅਨਦ ਗੁਣ ਗਾਇਆ, ਬਾਂਹ ਪਕਰਿ ਕਢਿਲੀਨੇ ਅਪੁਨੇ, ਗ੍ਰਹਿ ਅੰਧਕੂਪ ਤੇ ਮਾਇਆ, ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ.”(ਸਾਰ ਮਃ ੫) (ੲ) ਦਾਨਵੀਰ- “ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ.” (ਬਾਵਨ) ਦੀਨਦਯਾਲੂ ਦਯਾਨਿਧਿ ਦੋਖਨ ਦੋਖਤ ਹੈ, ਪਰ ਦੇਤ ਨ ਹਾਰੈ.” ××× “ਰੋਜ਼ ਹੀ ਰਾਜ਼ ਬਿਲੋਕਤ ਰਾਜ਼ਿਕ, ਰੋਖ ਰੂਹਾਨ ਕੀ ਰੋਜ਼ੀ ਨ ਟਾਰੈ.” (ਅਕਾਲ) (ਸ) ਧਰਮਵੀਰ- “ਸਾਧਨ ਹੇਤ ਇਤੀ ਜਿਨ ਕਰੀ। ਸੀਸ ਦੀਆ ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਮਿਰਰੁ ਨ ਦੀਆ॥ (ਵਿਚਿਤ੍ਰ) 8. ਦੇਵਤਿਆਂ ਦੇ ਗਣ। 9. ਵ੍ਰਿਹਸਪਤਿਵਾਰ. “ਵੀਰਵਾਰਿ ਵੀਰ ਭਰਮ ਭੁਲਾਏ.” (ਬਿਲਾ ਮਃ ੩ ਵਾਰ ੭) 10. ਬਹਾਦੁਰ. ਯੋਧਾ. ਸ਼ੂਰਤ੍ਵ ਵਾਲਾ। 11. ਪੰਜਾਬੀ ਵਿੱਚ ਵੀਰ ਦਾ ਅਰਥ ਭਾਈ ਭੀ ਹੈ। 12. ਦੇਖੋ- ਬੀਰ। 13. ਦੇਖੋ- ਵੀਰਤਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|