Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Véḋ. ਹਿੰਦੂ ਧਰਮ ਦੇ ਧਰਮ- ਗ੍ਰੰਥ ਜੋ 4 ਹਨ। religious books of hindu which are 4 in number. “ਸੁਣਿਐ ਸਾਸਤ ਸਿਮ੍ਰਿਤ ਵੇਦ ॥” ਜਪੁ ੯:੪ (2) “ਵਿਸਮਾਦੁ ਨਾਦ ਵਿਸਮਾਦੁ ਵੇਦ ॥” (ਧਰਮ ਗ੍ਰੰਥ) ਆਸਾ ੧, ਵਾਰ ੩ ਸ, ੧, ੧:੧ (੪੬੩).
|
SGGS Gurmukhi-English Dictionary |
[Sk. P.] Hindu Scripture
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. any of the four ancient, Hindu scriptures, the Vedas.
|
Mahan Kosh Encyclopedia |
ਸੰ. ਨਾਮ/n. ਗਿਆਨ. ਇ਼ਲਮ. ਦੇਖੋ- ਵਿਦ੍ਰ ਧਾ. “ਵੇਦ ਨ ਜਾਣੈ ਵੇਦੁ ਕਿਹੁ.” (ਭਾਗੁ) 2. ਹਿੰਦੂਧਰਮ ਦੇ ਗਿਆਨਦਾਤਾ ਮੁੱਖ ਗ੍ਰੰਥ, ਜਿਨ੍ਹਾਂ ਦੀ ਗਿਣਤੀ ਪਹਿਲਾਂ ਤਿੰਨ ਸੀ ਅਤੇ ਪਿੱਛੋਂ ਅਥਰਵ ਮਿਲਾਕੇ ਚਾਰ ਕੀਤੀ ਗਈ. ਪੂਰਵ ਕਾਲ ਵਿੱਚ ਇਹ ਲਿਖਤ ਅੰਦਰ ਨਹੀਂ ਆਏ, ਗੁਰੂ ਤੋਂ ਸੁਣਕੇ ਵੇਦ ਕੰਠ ਕੀਤਾ ਜਾਂਦਾ ਸੀ, ਇਸੇ ਕਾਰਣ “ਸ੍ਰੁਤਿ” ਸੰਗ੍ਯਾ ਹੋਈ, ਅਰ ਵੇਦ ਕੰਠ ਕਰਨ ਵਾਲਾ “ਸ਼੍ਰੋਤ੍ਰਿਯ” ਪ੍ਰਸਿੱਧ ਹੋਇਆ.{1947} ਵੇਦ ਕਿਸੇ ਇੱਕ ਦੇ ਰਚੇ ਹੋਏ ਨਹੀਂ, ਇਨ੍ਹਾਂ ਵਿੱਚ ਵਸ਼ਿਸ਼੍ਠ, ਵਿਸ਼੍ਵਾਮਿਤ੍ਰ, ਭਰਦ੍ਵਾਜ ਆਦਿ ਅਨੇਕ ਰਿਖੀਆਂ ਦੇ ਬਣਾਏ ਹੋਏ ਮੰਤ੍ਰ ਹਨ, ਜਿਨ੍ਹਾਂ ਵਿੱਚ ਸੂਰਯ, ਅਗਨਿ, ਵਾਯੁ, ਇੰਦ੍ਰ ਆਦਿ ਦੇਵਤਿਆਂ ਦੀ ਮਹਿਮਾ ਹੈ. ਅਨੇਕ ਗ੍ਰੰਥਾਂ ਵਿੱਚ ਵੇਦਾਂ ਨੂੰ ਈਸ਼੍ਹਰ ਦੇ ਸ੍ਵਾਸ ਲਿਖਿਆ ਹੈ. ਮਨੁ ਨੇ ਅਗਨਿ ਵਾਯੁ ਅਤੇ ਸੂਰਯ ਤੋ, ਵੇਦਾਂ ਦਾ ਪ੍ਰਾਪਤ ਹੋਣਾ ਦੱਸਿਆ ਹੈ.{1948} ਸਭ ਤੋਂ ਪੁਰਾਣਾ ਰਿਗਵੇਦ ਹੈ. ਰਿਚ੍ ਨਾਮ ਉਸਤਤਿ ਦਾ ਹੈ. ਇਸੇ ਧਾਤੁ ਤੋਂ ਰਿਗ ਸ਼ਬਦ ਬਣਿਆ ਹੈ. ਜਿਸ ਵਿੱਚ ਦੇਵਤਿਆਂ ਦੀ ਉਸਤਤਿ ਹੋਵੇ ਸੋ ਰਗਿਵੇਦ ਹੈ. ਇਸ ਵੇਦ ਦੇ ਦਸ਼ ਮੰਡਲ, ੧੦੨੮ ਸੂਕ੍ਤ ੧੦੫੮੯ ਮੰਤ੍ਰ ਅਤੇ ੧੫੩੮੨੬ ਸ਼ਬਦ ਹਨ.{1949} ਯਜ੍ ਧਾਤੁ ਦਾ ਅਰਥ ਹੈ ਯਗ੍ਯ ਕਰਨਾ. ਪੂਜਨ ਕਰਨਾ, ਸੋ ਜਿਸ ਵਿੱਚ ਬਲਿਦਾਨ ਅਤੇ ਜੱਗ ਹੋਮ ਦਾ ਵਰਣਨ ਹੈ, ਉਹ ਯਜੁਰਵੇਦ ਹੈ. ਇਸ ਵੇਦ ਦੀਆਂ ਦੋ ਸੰਹਿਤਾ ਹਨ, ਇੱਕ “ਤੈੱਤਿਰਯ”- ਦੂਜੀ ਵਾਜਸਨੇਯੀ.” ਵਿਸ਼ਨੁਪੁਰਾਣ ਵਿੱਚ ਕਥਾ ਹੈ ਕਿ ਵੈਸ਼ੰਪਾਯਨ ਨੇ ਯਾਗ੍ਯਵਲਕ੍ਯ ਨੂੰ ਯਜੁਰਵੇਦ ਪੜ੍ਹਾਇਆ. ਇੱਕ ਵਾਰ ਵੈਸ਼ੰਪਾਯਨ ਤੋਂ ਆਪਣਾ ਭਾਣਜਾ ਅਚਾਨਕ ਲੱਤ ਮਾਰਨ ਤੋਂ ਮਰ ਗਿਆ, ਇਸ ਪੁਰ ਪ੍ਰਾਯਸ਼੍ਚਿਤ ਕਰਨ ਲਈ ਵੈਸ਼ੰਪਾਯਨ ਨੇ ਸਾਰੇ ਚੇਲਿਆਂ ਨੂੰ ਸ਼ਾਮਿਲ ਹੋਣ ਦੀ ਆਗ੍ਯਾ ਕੀਤੀ. ਯਾਗ੍ਯਵਲਕ੍ਯ ਨੇ ਆਖਿਆ ਸੀ ਕਿ ਮੈ ਕੱਲਾ ਹੀ ਪਾਪਨਾਸ਼ਕ ਕਰਮ ਕਰ ਸਕਦਾ ਹਾਂ. ਇਹ ਸੁਣਕੇ ਵੈਸ਼ੰਪਾਯਨ ਨੂੰ ਗੁੱਸਾ ਆਇਆ ਅਰ ਆਖਿਆ ਕਿ ਤੂੰ ਵਡਾ ਹੰਕਾਰੀ ਹੈਂ. ਇਸ ਲਈ ਮੇਰੀ ਪੜ੍ਹਾਈ ਵਿਦ੍ਯਾ ਉਗਲਦੇ. ਯਾਗ੍ਯਵਲਕ੍ਯ ਨੇ ਯਜੁਰਵੇਦ ਦੇ ਪੜ੍ਹੇ ਮੰਤ੍ਰ ਕ਼ਯ ਕਰਕੇ ਸਿੱਟ ਦਿੱਤੇ, ਜਿਨ੍ਹਾਂ ਨੂੰ ਵੈਸ਼ੰਪਾਯਨ ਦੇ ਚੇਲਿਆਂ ਨੇ ਤਿੱਤਿਰ ਬਣਕੇ ਚੁਗ ਲਿਆ. ਇਸ ਲਈ ਉਹ ਸ਼ਾਖਾ ਤੈੱਤਿਰੀਯ ਕਹਾਈ, ਅਰ ਯਾਗ੍ਯਵਲਕ੍ਯ ਨੇ ਵੇਦ ਵਿਦ੍ਯਾ ਸਿੱਖਣ ਲਈ ਸੂਰਯ ਦੀ ਆਰਾਧਨਾ ਕੀਤੀ. ਜਿਸ ਪੁਰ ਸੂਰਯ ਨੇ ਘੋੜੇ ਦਾ ਰੂਪ ਧਾਰਕੇ ਵੇਦਮੰਤ੍ਰ ਪੜ੍ਹਾਏ. ਇਸ ਲਈ ਦੂਜੀ ਸ਼ਾਖਾ ਦਾ ਨਾਮ “ਵਾਜਸਨੇਯੀ” ਹੋਇਆ. ਤੈੱਤਿਰਯਾ ਦਾ ਨਾਮ ਕ੍ਰਿਸ਼੍ਨ ਅਤੇ ਵਾਜਸਨੇਯੀ ਦਾ ਸ਼ੁਕਲ ਯਜੁਰਵੇਦ ਹੈ. ਕਈ ਵਿਦ੍ਵਾਨ ਖਿਆਲ ਕਰਦੇ ਹਨ ਕਿ ਤਿੱਤਿਰ ਅਤੇ ਵਾਜਸਨੇਯ ਨਾਮ ਰਿਸ਼ੀਆਂ ਦੇ ਨਾਮ ਤੋਂ, ਇਹ ਸੰਗ੍ਯਾ ਹੈ. ਕ੍ਰਿਸ਼੍ਨ ਯਜੁਰ ਦੀਆਂ ੨੧੯੮ ਕੰਡਿਕਾ ਅਤੇ ਸ਼ੁਕਲ ਦੀਆਂ ੧੯੭੫ ਹਨ. ਸਾਮਨ ਦਾ ਅਰਥ ਹੈ ਤੁਲ੍ਯ (ਸਮਾਨ), ਜਿਸ ਦੇ ਮੰਤ੍ਰ ਗਾਉਣ ਲਈ ਸਮਾਨ ਵਜ਼ਨ ਦੇ ਹੋਣ, ਉਹ ਸਾਮਵੇਦ ਹੈ. ਗਾਯਕ ਬ੍ਰਾਹਮਣ ਸਾਮਵੇਦ ਨੂੰ ਯੱਗ ਆਦਿ ਮੰਗਲ ਕਰਮਾਂ ਵਿੱਚ ਗਾਉਂਦੇ ਹਨ, ਇਸ ਦੇ ਸਾਰੇ ਮੰਤ੍ਰ ੧੫੪੯ ਹਨ.{1950} ਅਥਰਵਨ ਦਾ ਅਰਥ ਹੈ ਹਵਨ ਕਰਨ ਵਾਲਾ. ਜਿਸ ਵਿੱਚ ਹੋਤ੍ਰਿ ਦੇ ਕਰਮ ਅਤੇ ਹਵਨ ਦੇ ਪ੍ਰਕਾਰ ਹੋਣ, ਉਹ ਅਥਰਵਵੇਦ ਹੈ. ਇਸ ਵੇਦ ਵਿੱਚ ਮੰਤ੍ਰ ਟੂਣੇ ਜਾਦੂ ਆਦਿ ਦਾ ਬਹੁਤ ਜਿਕਰ ਹੈ. ਇਸ ਦੇ ਮੰਤ੍ਰ ੭੬੦ ਹਨ. ਯਗ੍ਯ ਵਿੱਚ ਰਿਗਵੇਦ ਦੇ ਮੰਤ੍ਰਾਂ ਦਾ ਪਾਠਕ “ਹੋਤ੍ਰਿ” ਯਜੁਰ ਦੇ ਮੰਤ੍ਰ ਪੜ੍ਹਨ ਵਾਲਾ “ਅਧ੍ਵਰਯੁ” ਸਾਮਵੇਦ ਦੇ ਮੰਤ੍ਰ ਗਾਉਣ ਵਾਲਾ “ਉਦਗਾਤ੍ਰਿ” ਅਤੇ ਸਾਰੇ ਵੇਦਾਂ ਦੇ ਮੰਤ੍ਰ ਪੜ੍ਹਨ ਵਾਲਾ ਅਰ ਸਭ ਨੂੰ ਕਰਮਵਿਧਿ ਦੱਸਣ ਵਾਲਾ “ਬ੍ਰਹਮਾ” ਆਖਿਆ ਜਾਂਦਾ ਹੈ. ਸਾਰੇ ਵੇਦਾਂ ਦੇ ਤਿੰਨ ਭਾਗ ਹਨ- ਇੱਕ “ਮੰਤ੍ਰ”, ਦੂਜਾ “ਬ੍ਰਾਹਮਣ”, ਤੀਜਾ “ਆਰਣ੍ਯਕ” ਮੰਤ੍ਰਭਾਗ ਉਹ ਹੈ, ਜੋ ਪੁਰਾਣੇ ਮੂਲਰੂਪ ਮੰਤ੍ਰ ਹਨ. ਬ੍ਰਾਹਮਣਭਾਗ ਉਹ ਹੈ, ਜਿਸ ਵਿੱਚ ਮੰਤ੍ਰਾਂ ਦੀ ਵ੍ਯਾਖ੍ਯਾ, ਮੰਤ੍ਰਾਂ ਨੂੰ ਯੋਗ੍ਯ ਸਮੇਂ ਪੁਰ ਵਰਤਣ ਦੀ ਵਿਧਿ ਅਤੇ ਯੱਗ ਆਦਿ ਕਰਮਾਂ ਦਾ ਪ੍ਰਕਾਰ ਰਿਖੀਆਂ ਨੇ ਦੱਸਿਆ ਹੈ. ਉਪਨਿਸ਼ਦ ਭਾਗ ਦੀ ਆਰਣ੍ਯਕ ਸੰਗ੍ਯਾ ਹੈ. ਹਿੰਦੂਮਤ ਦੇ ਗ੍ਰੰਥਾਂ ਵਿੱਚ ਵੇਦ ਦਾ ਅਧਿਕਾਰ ਕੇਵਲ ਬ੍ਰਾਹਮਣ ਛਤ੍ਰੀ ਅਤੇ ਵੈਸ਼੍ਯ ਨੂੰ ਹੈ. ਸ਼ੂਦ੍ਰ ਅਤੇ ਨੀਚ ਜਾਤਿ ਦੇ ਲੋਕ, ਵੇਦ ਪੜ੍ਹਨਾ ਤਾਂ ਇਕ ਪਾਸੇ ਰਿਹਾ, ਸੁਣਨ ਦੇ ਭੀ ਅਧਿਕਾਰੀ ਨਹੀਂ.{1951} “ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ.” (ਮਃ ੧ ਵਾਰ ਮਾਝ) ਗਾਯਤ੍ਰੀਤੰਤ੍ਰ ਦੇ ਪੰਜਵੇਂ ਪਟਲ ਵਿੱਚ ਵੇਦਾਂ ਦੇ ਰੰਗ ਲਿਖੇ ਹਨ- ਹੀਰੇ ਜੇਹਾ ਸਾਮ, ਪਿਲੱਤਣ ਨਾਲ ਗੋਰਾ ਰਿਗ, ਲਾਲਰੰਗ ਯਜੁਰ ਅਤੇ ਪੀਠੇ ਹੋਏ ਸੁਰਮੇ ਜੇਹਾ ਅਥਰਵਵੇਦ. ਇਹੀ ਖਿਆਲ ਵੇਦਾਂ ਦੇ ਰੰਗਾਂ ਬਾਬਤ ਕਾਤ੍ਯਾਯਨ ਰਿਖੀ ਕ੍ਰਿਤ “ਚਰਣਵ੍ਯੂਹ” ਵਿੱਚ ਪਾਇਆ ਜਾਂਦਾ ਹੈ. ਮਹਾਭਾਰਤ ਦੇ ਵਨ ਪਰਵ ਦੇ ੧੮੯ ਵੇਂ ਅਧ੍ਯਾਯ ਵਿੱਚ ਭਗਵਾਨ ਨੇ ਯੁਗਾਂ ਅਨੁਸਾਰ ਆਪਣੇ ਰੰਗ ਦੱਸੇ ਹਨ- ਸਤਯੁਗ ਵਿੱਚ ਚਿੱਟਾ, ਤ੍ਰੇਤੇ ਵਿੱਚ ਪੀਲਾ, ਦ੍ਵਾਪਰ ਵਿੱਚ ਲਾਲ ਅਤੇ ਕਲਿਯੁਗ ਵਿੱਚ ਕਾਲਾ.{1952} “ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ. (ਮਃ ੧ ਵਾਰ ਮਾਝ) ਇਨ੍ਹਾਂ ਰੰਗਾਂ ਨੂੰ ਕਈ ਵਿਦ੍ਵਾਨਾਂ ਨੇ ਹੋਰ ਢੰਗ ਨਾਲ ਲਿਖਿਆ ਹੈ, ਜੇਹਾਕਿ ਭਾਈ ਗੁਰੁਦਾਸ ਜੀ ਦੇ ਵਾਕ ਤੋਂ ਸਿੱਧ ਹੁੰਦਾ ਹੈ. “ਰਿਗਨੀਲੰਬਰ ਜੁਜਰ ਪੀਤ ਸ੍ਵੇਤੰਬਰ ਕਰ ਸਾਮ ਸੁਧਾਰਾ.” (ਭਾਗੁ) 3. ਪਾਰਬ੍ਰਹਮ. ਕਰਤਾਰ। 4. ਰੜਕਾ. ਮੋਟੀਆਂ ਤੀਲੀਆਂ ਦਾ ਝਾੜੂ. ਖਾਸ ਕਰਕੇ ਕੁਸ਼ਾ ਦੀਆਂ ਤੀਲੀਆਂ ਦੀ ਬੁਹਾਰੀ। 5. ਧਨ. ਦ੍ਰਵ੍ਯ. Footnotes: {1947} ਮਹਾਭਾਰਤ ਦੇ ਅਨੁਸ਼ਾਸਨ ਪਰਵ ਦੇ ਬਾਸਠਵੇਂ ਅਧ੍ਯਾਯ ਦੇ ੨੮ ਵੇਂ ਸ਼ਲੋਕ ਵਿੱਚ ਵੇਦ ਲਿਖਣ ਵਾਲੇ ਨੂੰ ਨਰਕ ਦੀ ਪ੍ਰਾਪਤੀ ਦੱਸੀ ਹੈ, ਇਸ ਤੋਂ ਸਿੱਧ ਹੈ ਕਿ ਵੇਦ ਲਿਖਣਾ ਵਡਾ ਪਾਪ ਕਰਮ ਸੀ, ਯਥਾ वेद् विक्रायिणश्चैव वेदानां चैव दूषकाः, वेदानां लेखका श्चैव तेवै निरय गामिनः. ਦੇਖੋ- ਟੀ. ਆਰ. ਕ੍ਰਿਸ਼ਨਾਚਾਰਯ ਦੀ ਸੋਧੀ ਹੋਈ ਐਡੀਸ਼ਨ, ਜੋ ਤੁਕਾਰਾਮ ਜੀਵਾ ਜੀ ਦੇ ਨਿਰਣਯਸਾਗਰ ਪ੍ਰੈਸ ਵਿੱਚ ਬੰਬਈ ਛਪੀ ਹੈ. {1948} ਦੇਖੋ- ਮਨੁ ਅ: ੧, ਸ਼: ੨੩. {1949} ਪੱਛਮੀ ਵਿਦ੍ਵਾਨਾ ਨੇ ਈਸਵੀ ਸਨ ਦੇ ਆਰੰਭ ਤੋਂ ੧੫੦੦ ਜਾਂ ੨੦੦੦ ਵਰ੍ਹੇ ਪਹਿਲਾਂ ਰਿਗਵੇਦ ਦਾ ਬਣਨਾ ਮੰਨਿਆ ਹੈ, ਪਰ ਲੋਕਮਾਨ੍ਯ ਤਿਲਕ ਆਦਿਕਾਂ ਦਾ ਵਿਚਾਰ ਹੈ ਕਿ ਇਹ ਰਚਨਾ ੪੫੦੦ ਵਰ੍ਹੇ ਪਹਿਲਾਂ ਹੋਈ ਹੈ. {1950} ਸ਼ਤਪਥ ਬ੍ਰਾਹਮਣ ਅਨੁਸਾਰ ਸ਼ਾਮ ਦਾ ਪਾਠ ਚਾਰ ਹਜ਼ਾਰ ਬ੍ਰਿਹਤੀ ਛੰਦਾਂ ਦਾ ਪਾਠ ਹੈ. ਬ੍ਰਿਹਤੀ ਵਿੱਚ ੩੬ ਅੱਖਰ ਹੋਂਦੇ ਹਨ. {1951} ਦੇਖੋ- ਇਸ ਵਿਸ਼ਯ ਪਾਰਾਸ਼ਤਸੰਹਿਤਾ ਅ: ੨ ਅਤੇ ਵਸ਼ਿਸ਼ਠਸੰਹਿਤਾ ਅ: ੧੮. {1952} श्वेतः कृतयुगे वर्णः पीतस्त्रेता युगे मम। रक्तो द्वापरमासाध्य कृष्णः कलियुगे तथा॥
Mahan Kosh data provided by Bhai Baljinder Singh (RaraSahib Wale);
See https://www.ik13.com
|
|