Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sa-u. 1. ਸੌ। 2. ਸਉਣਾ। 3. ਨੂੰ। 4. ਨਾਲ, ਸਾਥ। 5. ਵਿਚ, ਵਲ। 6. ਲਈ। 1. hundred. 2. sleep. 3. to. 4. with. 5. towards. 6. for. ਉਦਾਹਰਨਾ: 1. ਜੇ ਸਉ ਵੇਰੁ ਕਮਾਈਐ ਕੂੜੈ ਕੂੜਾ ਜੋਰੁ ॥ Raga Sireeraag 1, 8, 1:2 (P: 17). 2. ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ Raga Bilaaval 4, Vaar 2:2 (P: 849). ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥ Raga Maaroo 5, Vaar, 2, Salok, 5, 2:2 (P: 1094). 3. ਮੋ ਸਉ ਕੋਊ ਨ ਕਹੈ ਸਮਝਾਇ ॥ Raga Gaurhee, Bairaagann, 1, 1:2 (P: 346). 4. ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥ Raga Gaurhee, Kabir, Asatpadee 42, 1:1 (P: 331). 5. ਤੁਮ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥ Raga Aaasaa, Kabir, 26, 3:2 (P: 482). 6. ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ ॥ Sav-yay, Guru Arjan Dev, 2:2 (P: 1387).
|
SGGS Gurmukhi-English Dictionary |
[P. adj.] One hundred
SGGS Gurmukhi-English Data provided by
Harjinder Singh Gill, Santa Monica, CA, USA.
|
English Translation |
Aux. v. form. Were (for use only with ਤੁਸੀਂ).
|
Mahan Kosh Encyclopedia |
ਸੰ. ਸ਼ਤ. ਨਾਮ/n. ਸੌ. ਸੈਂਕੜਾ. “ਬਹੁਤੁ ਪ੍ਰਤਾਪੁ ਗਾਂਉ ਸਉ ਪਾਏ.” (ਸਾਰੰ ਕਬੀਰ) 2. ਸੰ. ਸ਼ਯਨ. ਸੌਣਾ. “ਸਉ ਨਿਸੁਲ ਜਨ ਟੰਗ ਧਰਿ.” (ਮਃ ੪ ਵਾਰ ਬਿਲਾ) “ਨਿਤ ਸੁਖ ਸਉਦਿਆ.” (ਸੂਹੀ ਛੰਤ ਮਃ ੪) 3. ਸੰ. ਸ਼ਪਥ. ਸੁਗੰਦ. ਸੌਂਹ. “ਸਾਚ ਕਹੌਂ ਅਘ ਓਘ ਦਲੀ ਸਉ.” (ਦੱਤਾਵ) 4. ਵ੍ਯ. ਸਹ. ਸਾਥ. “ਪਾਖੰਡ ਧਰਮ ਪ੍ਰੀਤਿ ਨਹੀ ਹਰਿ ਸਉ.” (ਮਾਰੂ ਸੋਲਹੇ ਮਃ ੧) 5. ਨੂੰ. ਪ੍ਰਤਿ. “ਮੋ ਸਉ ਕੋਊ ਨ ਕਹੈ ਸਮਝਾਇ.” (ਗਉ ਰਵਿਦਾਸ) 6. ਤੋਂ. ਪਾਸੋਂ. ਸੇ. “ਮਹਾਕਾਲ ਸਉ ਵਰ ਪਾਯੋ.” (ਸਲੋਹ) 7. ਫ਼ਾ. [شَو] ਸ਼ੌ. ਨਾਮ/n. ਪਤਿ. ਭਰਤਾ. ਸ੍ਵਾਮੀ. “ਕਹੁ ਨਾਨਕ ਸਉ ਨਾਹ.” (ਵਾਰ ਆਸਾ) “ਕੁਲਹ ਸਮੂਹ ਉਧਾਰਨ ਸਉ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|