Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sa-u-ḋaa. 1. ਲੈਣ ਦੇਣ, ਖਰੀਦ ਫਰੋਖਤ, ਵਣਜ ਵਪਾਰ। 2. ਵਪਾਰ ਦੀ ਵਸਤ, ਵਖਰ। 1. business, trade. 2. commodity, goods, merchandise. ਉਦਾਹਰਨਾ: 1. ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥ Raga Gaurhee 4, 48, 3:1 (P: 166). ਉਦਾਹਰਨ: ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ Raga Gaurhee 4, Vaar 15:4 (P: 309). 2. ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥ Raga Sireeraag 1, 11, 4:3 (P: 18). ਬਿਨੁ ਦਮ ਕੇ ਸਉਦਾ ਨਹੀ ਹਾਟ ॥ Raga Gaurhee 1, Asatpadee 12, 5:1 (P: 226).
|
SGGS Gurmukhi-English Dictionary |
1. business, trade. 2. commodity, goods, merchandise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤੁ. [سَودّا] ਸੌੱਦਾ. ਨਾਮ/n. ਲੈਣ ਦੇਣ. ਖ਼ਰੀਦ ਫ਼ਰੋਖ਼ਤ. ਕ੍ਰਯਵਿਕ੍ਰਯ. “ਸਚ ਸਉਦਾ ਵਾਪਾਰ.” (ਸ੍ਰੀ ਮਃ ੧) “ਬੰਧਨ ਸਉਦਾ ਅਣਵੀਚਾਰੀ.” (ਆਸਾ ਅ: ਮਃ ੧) 2. ਖਰੀਦਣ ਯੋਗ੍ਯ ਵਸਤੁ. ਜਿਸ ਵਸਤੁ ਦਾ ਵਪਾਰ ਕਰੀਏ. “ਨਾਨਕ ਹਟ ਪਟਣ ਵਿਚਿ ਕਾਇਆ ਹਰਿ ਲੈਦੇ ਗੁਰਮੁਖਿ ਸਉਦਾ ਜੀਉ.” (ਮਾਝ ਮਃ ੪) 3. ਅ਼. [سَودا] ਸੌਦਾ. ਇੱਕ ਤੱਤ, ਜਿਸ ਦਾ ਰੰਗ ਸਿਆਹ ਹੈ. ਵਾਤ. ਵਾਯੁ। 4. ਫ਼ਾ. ਸੌਦਾ ਤੱਤ ਦੀ ਅਧਿਕਤਾ ਕਰਕੇ ਹੋਇਆ ਇੱਕ ਦਿਮਾਗ ਦਾ ਰੋਗ. ਸਿਰੜ. ਦੇਖੋ- ਉਦਮਾਦ। 5. ਦੇਖੋ- ਸਉਂਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|