Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakaṫ⒤. 1. ਤਾਕਤ, ਸ਼ਕਤੀ, ਸਮਰਥਾ। 2. ਪ੍ਰਭਾਵ, ਅਸਰ। 3. ਮਾਇਆ, ਪ੍ਰਕ੍ਰਿਤੀ। 4. ਮਾਦਾ। 5. ਇਸਤ੍ਰੀ (ਭਾਵ) ਸ਼ਕਤੀ, ਦੇਵਤਿਆਂ ਦੀਆਂ ਇਸਤ੍ਰੀਆਂ ਨੂੰ ਸ਼ਕਤੀਆਂ ਕਹਿੰਦੇ ਹਨ (ਸੰਥਿਆ)। 6. ਬਰਛੀ, (ਕੇਵਲ ਮਹਾਨਕੋਸ਼) ਸੈਹਬੀ। 7. ਪਾਰਬਤੀ (ਭਾਵ)। 8. ਸੰਬੰਧ, ਸੰਯੋਗ (ਮਹਾਨਕੋਸ਼), (ਦਰਪਣ, ਸ਼ਬਦਾਰਥ ਸਹਿਮਤ ਨਹੀਂ)। 1. strength. 2. influence (only Mahan kosh); maya, mammon(others). 3. mammon, maya. 4. matter. 5. woman, prowess; wives of Devtas as called ‘shaktis’. 6. spear. 7. Parvati, wife of Shivji. 8. synthesis, alliance (only Mahan Kosh); (others) mammon, Maya. ਉਦਾਹਰਨਾ: 1. ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥ Raga Bilaaval 5, 5, 1:3 (P: 803). ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥ Raga Todee 5, 12, 2:2 (P: 714). 2. ਸਕਤਿ ਅੰਧੇਰ ਜੇਵੜੀ ਭ੍ਰਮੁ ਚੂਕਾ ਨਿਹਚੁਲ ਸਿਵ ਘਰਿ ਬਾਸਾ ॥ Raga Gaurhee, Kabir, 46, 2:2 (P: 332). 3. ਸਿਵ ਸਕਤਿ ਮਿਟਾਈਆ ਚੂਕਾ ਅੰਧਿਆਰਾ ॥ Raga Gaurhee 3, 38, 1:3 (P: 163). ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ ॥ Raga Goojree 3, ਆਸਾ 1, 3:1 (P: 506). ਉਦਾਹਰਨ: ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥ Raga Sireeraag, Bennee, 1, 2:4 (P: 93). 4. ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥ Raga Maaroo 5, Vaar 6:5 (P: 1096). 5. ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ Raga Aaasaa, Kabir, 8, 2:1 (P: 477). 6. ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ ॥ Sava-eeay of Guru Angad Dev, 4:3 (P: 1391). 7. ਸਿਵਾ ਸਕਤਿ ਸੰਬਾਦੰ ॥ Raga Gond, Naamdev, 1:4:1 (P: 873). 8. ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥ Raga Gond 4, 3, 1:2 (P: 860).
|
SGGS Gurmukhi-English Dictionary |
power, godess Shakti, power/darknes of Maya; with power/influence of; for sake of.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼ਕ੍ਤਿ. ਨਾਮ/n. ਤਾਕਤ. ਸਾਮਰਥ੍ਯ.{251} “ਮਾਨੁ ਮਹਤੁ ਨ ਸਕਤਿ ਹੀ ਕਾਈ.” (ਬਿਲਾ ਮਃ ੫) 2. ਪ੍ਰਭਾਵ. ਅਸਰ. “ਸਕਤਿ ਅੰਧੇਰ ਜੇਵੜੀ ਭ੍ਰਮ ਚੂਕਾ.” (ਗਉ ਕਬੀਰ) 3. ਮਾਇਆ. “ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ.” (ਸ੍ਰੀ ਮਃ ੧) 4. ਭਾਵ- ਇਸਤ੍ਰੀ. “ਸਕਤਿ ਸਨੇਹ ਕਰਿ ਸੁੰਨਤਿ ਕਰੀਐ.” (ਆਸਾ ਕਬੀਰ) ਦੇਖੋ- ਇਬਰਾਹੀਮ 2. “ਤਉ ਆਨਿ ਸਕਤਿ ਗਲਿ ਬਾਂਧਿਆ.” (ਸ੍ਰੀ ਬੇਣੀ) 5. ਕ਼ੁਦਰਤ. ਪ੍ਰਕ੍ਰਿਤਿ। 6. ਬਰਛੀ. ਸੈਹਥੀ. “ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ.” (ਸਵੈਯੇ ਮਃ ੨ ਕੇ) ਇਸ ਥਾਂ “ਸਕਤਿ” ਸ਼ਬਦ ਸ਼ਲੇਸ਼ ਹੈ. ਮਾਇਆ ਅਤੇ ਬਰਛੀ। 7. ਪਦ ਤੇ ਵਾਕ੍ਯ ਦੀ ਉਹ ਵ੍ਰਿੱਤਿ (ਸੱਤਾ) ਜੋ ਅਰਥ ਬੋਧਨ ਕਰਾਉਂਦੀ ਹੈ। 8. ਦੇਵਤਿਆਂ ਦੀ ਸਾਮਰਥ੍ਯ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਭੀ ਸ਼ਕਤਿ ਲਿਖਿਆ ਹੈ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ਇਹ ਹਨ- ਇੰਦ੍ਰਾਣੀ, ਵੈਸ਼ਨਵੀ, ਸ਼ਾਂਤਾ, ਬ੍ਰਹ੍ਮਾਣੀ, ਰੌਦ੍ਰੀ, ਕੌਮਾਰੀ, ਨਾਰ ਸਿੰਘੀ, ਵਾਰਾਹੀ, ਮਾਹੇਸ਼੍ਵਰੀ, ਚਾਮੁੰਡਾ, ਚੰਡਿਕਾ, ਕਾਰਤਿਕੀ, ਪ੍ਰਧਾਨਾ, ਕੀਰਤਿ, ਕਾਂਤਿ, ਤੁਸ਼੍ਟਿ, ਪੁਸ਼੍ਟਿ, ਧ੍ਰਿਤਿ, ਸ਼ਾਂਤਿ, ਕ੍ਰਿਯਾ, ਦਯਾ, ਮੇਧਾ, ਲੋਲਾਕ੍ਸ਼ੀ, ਦੀਰਘਜਿਹ੍ਵਾ, ਗੋਮੁਖੀ, ਕੁੰਡੋਦਰੀ, ਵਿਰਜਾ ਆਦਿ। 9. ਸੰ. ਸਕ੍ਤਿ. ਸੰਬੰਧ. ਸੰਯੋਗ. “ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ.” (ਗੌਂਡ ਮਃ ੪) ਸੂਰਜ ਦੇ ਸੰਬੰਧ ਨਾਲ ਤਪਤ . Footnotes: {251} ਦੇਵੀ ਭਾਗਵਤ ਦੇ ਨੌਵੇਂ ਸਕੰਧ ਦੇ ਅ: ੨ ਦੇ ਸ਼ਲੋਕ ੧੦ ਦਾ ਪਾਠ ਹੈ: ऐश्वर्य वाचकः शश्च क्तिः पराक्रम एव च। सत्स्वरूपा तयोर्दात्री सा शक्तिः परिकीर्तिता।
Mahan Kosh data provided by Bhai Baljinder Singh (RaraSahib Wale);
See https://www.ik13.com
|
|