Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sachi-aar. 1. ਸਚ ਨੂੰ ਧਾਰਨ ਕਰਨ ਵਾਲਾ। 2. ਸਚਾ, ਅਸਲੀ। 3. ਸਚੇ, ਸੁਰਖਰੂ (ਭਾਵ)। 4. ਸਤਿ/ਸਚ ਦਾ ਸੋਮਾ (ਦਰਪਣ), ਪ੍ਰਭੂ। 5. ਸਚਾ ਪ੍ਰਭੂ (ਸ਼ਬਦਾਰਥ), ਸੱਚਾ ਮਨੁੱਖ (ਦਰਪਣ)। 1. those who embrace truth. 2. true, real, sincere. 3. emancipated, absolved. 4. source of Truth, God. 5. Truthful (God), truthful man. ਉਦਾਹਰਨਾ: 1. ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥ Raga Sireeraag 3, 54, 4:4 (P: 35). 2. ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੇ ਥਾਇ ਭਾਲੇ ॥ Raga Gaurhee 4, Vaar 10ਸ, 4, 1:3 (P: 305). 3. ਨਾਨਕ ਗੁਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥ Raga Sireeraag 3, 21, 4:0 (P: 35). ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥ Raga Bihaagarhaa 4, Vaar 3, Salok, 3, 1:1 (P: 549). ਗੁਰਮੁਖਿ ਦਰਿ ਸਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥ Raga Vadhans 3, Asatpadee 1, 5:2 (P: 565). 4. ਸਾਚੇ ਸਚਿਆਰ ਵਿਟਹੁ ਕੁਰਬਾਣੁ ॥ Raga Sorath 1, 6, 1:2 (P: 597). 5. ਬਿਨੁ ਬੋਲੇ ਬੂਝੀਐ ਸਚਿਆਰ ॥ Raga Dhanaasaree 1, 6, 1:2 (P: 662).
|
SGGS Gurmukhi-English Dictionary |
truthful, true; God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. a truthful, righteous, virtuous person; adj. same as ਸੱਚਾ1.
|
Mahan Kosh Encyclopedia |
ਸਤ੍ਯਵਕ੍ਵਾਰ੍. ਸੱਚ ਬੋਲਣ ਵਾਲਾ. ਸਤ੍ਯ ਦੇ ਧਾਰਣ ਵਾਲਾ. ਸੱਚਾ. “ਸਚਿਆਰ ਸਿਖ ਬੈਠੇ ਸਤਿਗੁਰ ਪਾਸਿ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|