Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫ. 1. ਪੁੰਨ, ਦਾਨ। 2. ਸਚੀ, ਸਚਾ। 3. ਸਚ, ਪਵਿੱਤਰਤਾ (‘ਦਰਪਣ’ ਇਥੇ ‘ਸਤੁ’ ਦੇ ਅਰਥ ‘ਦਾਨ’ ਕਰਦਾ ਹੈ)। 4. ਸਦਾ ਸਥਿਰ ਸਦਾ ਕਾਇਮ ਰਹਿਣ ਵਾਲਾ, ਅਟਲ। 5. ਸਤ ਧਰਮ, ਪਤੀ ਬ੍ਰਤ ਧਰਮ। 6. ਪ੍ਰਭੂ (ਨਿਰਣੈ ਤੇ ਸੰਥਾ ਪੋਥੀਆਂ ‘ਸਤ’ ਦਾ ਅਰਥ ‘ਸਚ’ ‘ਅਸਲੀਅਤ’, ‘ਯਥਾਰਥ’ ਕਰਦੇ ਹਨ)। 7. ਸੌ। 8. ਸਤੋ ਗੁਣ, ਦੁਖ ਸੁਖ ਤੋਂ ਨਿਰਲੇਪ, ਵੈਰਾਗ ਮਈ ਬਿਰਤੀ। 9. ਸਹਜ ਜਦੋਂ ‘ਸਤ ਭਾਇ’ਆਇਆ ਹੈ। 10. ਚੰਗੇ, ਸੁਸ਼ੀਲ। 11. ਨਿਸਚੇ ਕਰਕੇ। 12. ਸਦ, ਨੇਕ । 1. alm, charity. 2. sincere, true. 3. truth, purity. 4. eternal. 5. chastity, purity. 6. God, Almighty. 7. hundred. 8. quality of purity, light and goodness. 9. spontaneously, casually, adventitiusly. 10. noble, cultured. 11. with faith. 12. noble, true. ਉਦਾਹਰਨਾ: 1. ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥ Raga Aaasaa 1, Sodar, 2, 3:1 (P: 9). 2. ਕਰਮ ਧਰਮ ਸੰਜਮੁ ਸਤ ਭਾਉ ॥ (ਸਚਾ ਪਿਆਰ). Raga Aaasaa 1, 14, 4:2 (P: 353). 3. ਮੈ ਸਤ ਦਾ ਹਲੁ ਜੋਆਇਆ ॥ Raga Sireeraag 5, Asatpadee 29, 2:2 (P: 73). ਸਤ ਸੰਤੋਖ ਕਾ ਧਰਹੁ ਧਿਆਨ ॥ Raga Gaurhee, Kabir, Thitee, 15:3 (P: 344). ਸਤ ਕਾ ਸਬਦੁ ਕਬੀਰਾ ਕਹੈ ॥ Raga Gaurhee, Kabir, Baavan Akhree, 45:3 (P: 343). 4. ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥ Raga Gaurhee 4, Vaar 30ਸ, 4, 1:6 (P: 315). 5. ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥ Raga Gaurhee, Kabir, 23, 1:1 (P: 328). ਸਤ ਕੈ ਖਟਿਐ ਦੁਖੁ ਨਹੀ ਪਾਇਆ ॥ (ਸਚ ਧਰਮ ਦੁਆਰਾ ਪ੍ਰਾਪਤ ਹੋਈ ਹੈ). Raga Aaasaa 5, 6, 3:3 (P: 372). 6. ਤੇ ਬੈਰਾਗੀ ਸਤ ਸਮਾਨਿ ॥ (ਪ੍ਰਭੂ ਦੇ ਬਰਾਬਰ ਅਥਵਾ ਉਸ ਦਾ ਰੂਪ). Raga Raamkalee 3, Vaar 12, Salok, 1, 6:4 (P: 953). 7. ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥ Raga Aaasaa, Naamdev, 1, 1:3 (P: 485). ਰੇ ਜਿਹਬਾ ਕਰਉ ਸਤ ਖੰਡ ॥ (ਸੌ ਟੋਟੇ). Raga Bhairo, Naamdev, 1, 1:1 (P: 1163). 8. ਰਜ ਤਮ ਸਤ ਕਲ ਤੇਰੀ ਛਾਇਆ ॥ Raga Maaroo 1, Solhaa 17, 11:1 (P: 1038). ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥ Raga Kedaaraa, Kabir, 1, 2:1 (P: 1123). 9. ਮਤਿ ਸਤ ਭਾਇ ਭਗਤਿ ਗੋਬਿੰਦਾ ॥ (ਮੇਰੀ ਮਤ ਵਿਚ ਸਹਿਜ ਭਾਇ ਗੋਬਿੰਦ ਦੀ ਭਗਤੀ ਟਿਕੀ ਹੋਈ ਹੈ॥). Raga Parbhaatee 1, 14, 2:2 (P: 1331). 10. ਅਪਜਸੰ ਮਿਟੰਤ ਸਤ ਪੁਤ੍ਰਹ ॥ (ਸਪੁੱਤਾਂ ਦੇ ਜਨਮ ਨਾਲ). Gathaa, Guru Arjan Dev, 14:1 (P: 1361). 11. ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ ਸਤ ਕਰਿ ਸੰਗਤਿ ਉਧਰੀਆ ॥ Sava-eeay of Guru Amardas, 4:3 (P: 1393). 12. ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ ਗਰੂਅ ਮਤਿ ਨਿਰਵੈਰਿ ਲੀਣਾ ॥ Sava-eeay of Guru Amardas, 7:1 (P: 1393).
|
SGGS Gurmukhi-English Dictionary |
1. true, genuine, real. 2. reality, truth, everlasting entity. 3. seven. 4. hundred. 4. breath.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. essence, sap, juice; strength, power; virtue, conjugal fidelity, chastity.
|
Mahan Kosh Encyclopedia |
ਸੰ. सत्. ਨਾਮ/n. ਸੱਚ. ਸਤ੍ਯ। 2. ਪਤਿਵ੍ਰਤ. “ਬਿਨੁ ਸਤ ਸਤੀ ਹੋਇ ਕੈਸੇ ਨਾਰਿ?” (ਗਉ ਕਬੀਰ) 3. ਪਰਮਾਤਮਾ. ਬ੍ਰਹ੍ਮ। 4. ਆਦਰ. ਸਨਮਾਨ। 5. ਸਤੋਗੁਣ. “ਰਜ ਤਮ ਸਤ ਕਲ ਤੇਰੀ ਛਾਇਆ.” (ਮਾਰੂ ਸੋਲਹੇ ਮਃ ੧) 6. ਵਿ. ਸਾਧੁ. ਭਲਾ। 7. ਪੂਜ੍ਯ। 8. ਪ੍ਰਸ਼ੰਸਿਤ. ਸਲਾਹਿਆ ਹੋਇਆ। 9. ਪ੍ਰਤੱਖ. ਵਿਦ੍ਯਮਾਨ। 10. ਸੰ. सत्य- ਸਤ੍ਯ. ਨਾਮ/n. ਸਤਯੁਗ। 11. ਸੁਗੰਦ. ਕਸਮ। 12. ਸਿੱਧਾਂਤ. ਤਾਤਪਰਯ। 13. ਤਪੋਲੋਕ ਤੋਂ ਉੱਪਰਲਾ ਲੋਕ. ਬ੍ਰਹਮਲੋਕ। 14. ਸੰ. सत्व- ਸਤ੍ਵ ਪ੍ਰਾਣ. “ਚੰਦ ਸਤ ਭੇਦਿਆ, ਨਾਦ ਸਤ ਪੂਰਿਆ, ਸੂਰ ਸਤ ਖੋੜਸਾ ਦਤੁ ਕੀਆ.” (ਮਾਰੂ ਜੈਦੇਵ) ਚੰਦ੍ਰਮਾ ਨਾੜੀ ਦ੍ਵਾਰਾ ਸ੍ਵਾਸ ਅੰਦਰ ਕੀਤੇ, ਓਅੰਨਾਦ (ਧੁਨਿ) ਨਾਲ ਪ੍ਰਾਣਾਂ ਨੂੰ ਠਹਿਰਾਇਆ, ਸੂਰਜ ਦੀ ਨਾੜੀ ਦ੍ਵਾਰਾ ਸੋਲਾਂ ਵਾਰ ਓਅੰ ਧੁਨਿ ਨਾਲ ਬਾਹਰ ਕੱਢਿਆ. ਅਰਥਾਤ- ਪੂਰਕ ਕੁੰਭਕ ਅਤੇ ਰੇਚਕ ਕੀਤਾ। 15. ਜੀਵਾਤਮਾ। 16. ਮਨ। 17. ਬਲ। 18. ਅਰਕ. ਸਾਰ. ਨਿਚੋੜ। 19. ਸੁਭਾਉ। 20. ਉਮਰ। 21. ਧਨ। 22. ਉਤਸਾਹ। 23. ਧੀਰਜ। 24. ਜੀਵਨ. ਜ਼ਿੰਦਗੀ। 25. ਧਰਮ। 26. ਪੁੰਨ. “ਸਤੀ ਪਾਪ ਕਰਿ ਸਤ ਕਮਾਹਿ.” (ਮਃ ੧ ਵਾਰ ਰਾਮ ੧) 27. ਸੰ. सप्त- ਸਪ੍ਤ. ਸਾਤ. “ਪੰਦ੍ਰਹਿ ਥਿਤੀਂ ਤੈ ਸਤ ਵਾਰ.” (ਬਿਲਾ ਮਃ ੩ ਵਾਰ ੭) 28. ਸੰ. शत- ਸ਼ਤ. ਸੌ. “ਰੇ ਜਿਹਵਾ ਕਰਉ ਸਤ ਖੰਡ। ਜਾਮਿ ਨ ਉਚਰਹਿ ਸ੍ਰੀ ਗੋਬਿੰਦ॥” (ਭੈਰ ਨਾਮਦੇਵ) 29. ਨਿਘੰਟੁ ਵਿੱਚ ਸ਼ਤ ਦਾ ਅਰਥ ਅਨੰਤ ਭੀ ਹੈ, ਜਿਵੇਂ- ਸਹਸ੍ਰ ਸ਼ਬਦ ਬੇਅੰਤ (ਅਗਣਿਤ) ਅਰਥ ਵਿੱਚ ਆਇਆ ਹੈ। 30. ਸਤਲੁਜ ਦਾ ਸੰਖੇਪ ਭੀ ਸਤ ਸ਼ਬਦ ਵਰਤਿਆ ਹੈ, ਯਥਾ- “ਸਤ ਸਬਦਾਦਿ ਬਖਾਨਕੈ ਈਸਰਾਸਤ੍ਰ ਕਹਿ ਅੰਤ.” (ਸਨਾਮਾ) ਸ਼ਤਦ੍ਰਵ ਦਾ ਈਸ਼ ਵਰੁਣ, ਉਸ ਦਾ ਅਸਤ੍ਰ ਫਾਸੀ। 31. ਸ਼ਸਤ੍ਰਨਾਮਮਾਲਾ ਵਿੱਚ ਕਿਸੇ ਲਿਖਾਰੀ ਨੇ ਸੁਤ ਦੀ ਥਾਂ ਭੀ ਸਤ ਸ਼ਬਦ ਲਿਖ ਦਿੱਤਾ ਹੈ, ਯਥਾ- “ਸਭ ਸਮੁਦ੍ਰ ਕੇ ਨਾਮ ਲੈ ਅੰਤ ਸ਼ਬਦ ਸਤ ਦੇਹੁ.” (੯੫) ਅਸਲ ਵਿੱਚ ਸਮੁਦ੍ਰਸੁਤ ਚੰਦ੍ਰਮਾ ਹੈ. ਅਰ- “ਪ੍ਰਿਥਮ ਪਵਨ ਕੇ ਨਾਮ ਲੈ ਸਤ ਪਦ ਬਹੁਰ ਬਖਾਨ.” ਪਵਨਸੁਤ ਭੀਮਸੇਨ ਹੈ। 32. ਵਿਸ਼ੇਸ਼ ਨਿਰਣੇ ਲਈ ਦੇਖੋ- ਸਤਿ, ਸੱਤ, ਸਤ੍ਯ ਅਤੇ ਸਪਤ ਸ਼ਬਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|