Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saṫee. 1. ਸਤਿ ਰੂਪ, ਅਵਿਨਾਸ਼ੀ। 2. ਸੰਜਮੀ, ਸੰਤੋਖੀ। 3. ਇਸਤ੍ਰੀ। 4. (ਸੰ.) ਪਵਿੱਤਰ। 5. ਸਤ/ਸਚ ਦਾ ਧਾਰਨੀ। 6. ਪਤੀ ਨਾਲ ਸੜ ਕੇ ਮਰ ਜਾਣ ਵਾਲੀ। 7. ਸਤ, ਗਿਣਤੀ ਦੀ ਇਕ ਇਕਾਈ। 8. ਦਾਨੀ। 1. true, eternal. 2. men of piety, holy/noble person. 3. wife. 4. chastity, purity. 5. men of continence/self-restraint. 6. one who burns herself alive on her husband’s funeral pyre. 7. seven. 8. benevolent, generous, altruistic, philanthropic.
ਉਦਾਹਰਨਾ:
1. ਕਹੁ ਨਾਨਾਕ ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ ॥ Raga Vadhans 4, Chhant 3, 4:5 (P: 574).
ਇਕਨਾ ਨੋ ਨਾਉ ਬਖਸਿੳਨੁ ਅਸਥਿਰੁ ਹਰਿ ਸਤੀ ॥ Raga Raamkalee 3, Vaar 3:2 (P: 948).
2. ਅਸੰਖ ਸਤੀ ਅਸੰਖ ਦਾਤਾਰੁ ॥ Japujee, Guru Nanak Dev, 17:6 (P: 4).
3. ਗਉਤਮ ਸਤੀ ਸਿਲਾ ਨਿਸਤਾਰੀ ॥ Raga Gond, Naamdev 5, 3:4 (P: 874).
4. ਬਿਨ ਸਤ ਸਤੀ ਹੋਇ ਕੈਸੇ ਨਾਰਿ ॥ Raga Gaurhee, Kabir, 23, 1:1 (P: 318).
5. ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ Raga Aaasaa 1, So-Purakh, 3, 2:1 (P: 12).
6. ਕਿਰਤਿ ਸੰਜੋਗਿ ਸਤੀ ਉਠਿ ਹੋਈ ॥ Raga Gaurhee 5, 99, 1:2 (P: 185).
7. ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥ Raga Maajh 1, Vaar 18ਸ, 2, 1:9 (P: 146).
ਉਦਾਹਰਨ:
ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥ Salok 1, 29:3 (P: 1412).
8. ਇਕਿ ਸਤੀ ਕਹਾਵਹਿ ਤਿਨੑ ਬਹੁਤੁ ਕਲਪਾਵੈ ॥ Raga Aaasaa 5, 1, 2:3 (P: 370).
ਸਤੀ ਪਾਪੁ ਕਰਿ ਸਤੁ ਕਮਾਹਿ ॥ (ਦਾਨੀ ਪਾਪ ਦੀ ਕਮਾਈ ਕਰ ਦਾਤ (ਸਤ) ਦਿੰਦੇ ਹਨ). Raga Raamkalee 3, Vaar 11, Salok, 1, 1:1 (P: 951).

SGGS Gurmukhi-English Dictionary
[1. n.] 1. (from Sk. Satya) who upholds truth. 2. (the woman who burns herself on the pyre of her dead husband)
SGGS Gurmukhi-English Data provided by Harjinder Singh Gill, Santa Monica, CA, USA.

English Translation
adj.n.f. chaste, virtuous woman, faithful wife; self-immolating widow, one who burns herself alive at her husband's funeral pyre.

Mahan Kosh Encyclopedia

ਵਿ. ਸਤ੍ਯਰੂਪ. ਅਵਿਨਾਸ਼ੀ. “ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ.” (ਵਡ ਛੰਤ ਮਃ ੪) 2. ਸਤ੍ਯਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ- ਮੁਕਤਾ. “ਮੁਖ ਕਾ ਸਤੀ.” (ਰਤਨਮਾਲਾ ਬੰਨੋ) 3. ਦਾਨੀ. ਉਦਾਰਤਮਾ. “ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ.” (ਵਾਰ ਆਸਾ) 4. ਸੰਜਮੀ. ਸੰਤੋਖੀ. “ਅਸੰਖ ਸਤੀ, ਅਸੰਖ ਦਾਤਾਰੁ.” (ਜਪੁ) 5. ਨਾਮ/n. ਸ੍‌ਤ੍ਰੀ. ਇਸਤ੍ਰੀ. “ਗਊਤਮ ਸਤੀ ਸਿਲਾ ਨਿਸਤਰੀ.” (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। 6. ਸੰ. सती. ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. “ਬਿਨ ਸਤ ਸਤੀ ਹੋਇ ਕੈਸੇ ਨਾਰਿ?” (ਗਉ ਕਬੀਰ) “ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ.” (ਮਃ ੩ ਵਾਰ ਸੂਹੀ)
7. ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. ਸਹਗਾਮਿਨੀ. “ਸਤੀਆਂ ਸਉਤ ਟੋਭੜੀ ਟੋਏ.” (ਭਾਗੁ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦਕ੍ਸ਼ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ- “ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ.” (ਮਃ ੩ ਵਾਰ ਸੂਹੀ) ਪੁਰਾਣੇ ਸਮੇ ਵਿੱਚ ਬਹੁਤ ਇਸਤ੍ਰੀਆਂ ਨੂੰ ਸੰਬੰਧੀ ਜਬਰਨ ਚਿਤਾ ਵਿੱਚ ਮੁਰਦੇ ਨਾਲ ਫੂਕ ਦਿੰਦੇ ਸਨ. ਤੁਜ਼ਕ ਜਹਾਂਗੀਰੀ ਵਿੱਚ ਜ਼ਿਕਰ ਹੈ ਕਿ ਰਾਜਉਰ ਦੇ ਕਸ਼ਮੀਰੀ ਮੁਸਲਮਾਨ ਰਾਜਪੂਤ ਜਿਉਂਦੀਆਂ ਇਸਤ੍ਰੀਆਂ ਨੂੰ ਫੜਕੇ ਪਤੀ ਨਾਲ ਕਬਰ ਵਿੱਚ ਦੱਬ ਦਿੰਦੇ ਸਨ.
ਰਾਜਾ ਰਾਮਮੋਹਨ ਰਾਇ, ਬ੍ਰਹਮਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W. Bentinck) ਨੇ ੪ ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ{261}. ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ।
8. ਦਕ੍ਸ਼ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀਭਾਗਵਤ ਸਕੰਧ ੭ ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦਕ੍ਸ਼ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿਸ਼ਨੁ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ, ਜੋ “ਸ਼ਕ੍ਤਿਪੀਠ” ਕਹੇਜਾਂਦੇ ਹਨ. ਜਿਵੇਂ- ਹਿੰਗਲਾਜ- ਤਾਲੂਆ ਡਿੱਗਣ ਦਾ ਥਾਂ, ਜਵਾਲਾਮੁਖੀ- ਜੀਭ, ਵੈਦ੍ਯਨਾਥ- ਛਾਤੀ, ਵਿਰਜਾਕ੍ਸ਼ੇਤ੍ਰ- ਧੁੰਨੀ, ਗੰਡਕੀ- ਗਲ੍ਹਾਂ, ਨੈਣਾਦੇਵੀ- ਨੇਤ੍ਰ, ਕੁਰੁਕ੍ਸ਼ੇਤ੍ਰ- ਗਿੱਟੇ, ਸ਼੍ਰੀ ਸ਼ੈਲ- ਗਰਦਨ, ਵ੍ਰਿੰਦਾਵਨ- ਕੇਸ਼ਾਂ ਦਾ ਜੂੜਾ, ਸ਼੍ਰੀ ਪਰਵਤ- ਅੱਡੀ, ਪ੍ਰਭਾਸ- ਢਿੱਡ, ਕਾਮਾਖ੍ਯਾ- ਭਗ, ਆਦਿ, ਇਨ੍ਹਾਂ ਸ਼ਕ੍ਤਿਪੀਠ ਅਥਵਾ- ਦੇਵੀ ਪੀਠਾਂ ਦੀ ਗਿਣਤੀ ਦੇਵੀਗੀਤਾ ਅਨੁਸਾਰ ੭੨ ਅਤੇ ਦੇਵੀ ਭਾਗਵਤ ਅਨੁਸਾਰ ੧੦੮ ਹੈ. 9. ਸੰ. ਸ਼ਤੀ (शतिन्). ਸੈਂਕੜਾ. ਸੌ ਦਾ ਸਮੂਹ. ਦੇਖੋ- ਸਤਸਈ.

Footnotes:
{261} ਦੇਖੋ- Regulation XVII of 1829.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits