Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋʰnaa. ਭਗਤ ਨਾਮਦੇਵ ਦਾ ਸਮਕਾਲੀ ਸਿੰਧ ਪ੍ਰਾਂਤ ਦੇ ਪਿੰਡ ਸਿਹਵਾਂ ਦਾ ਵਾਸੀ ਕਸਾਈ ਜਿਸ ਨੂੰ ਆਤਮ ਗਿਆਨੀ ਦੀ ਸੰਗਤ ਵਿਚ ਭਗਤੀ ਦੀ ਚੇਟਕ ਲੱਗੀ, ਇਸ ਦੇ ਦੇਹਰਾ ਸਰਹਿੰਦ ਵਿਚ ਹੈ, ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਇਕ ਸ਼ਬਦ ਦਰਜ਼ ਹੈ। a saint who was butcher by profession and comtemporary of Bhagat Naamdev, his one verse has also been incorporated in Sri Guru Granth Sahib. ਉਦਾਹਰਨ: ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥ Raga Bilaaval, Saadhnaa, 1, 4:2 (P: 858).
|
Mahan Kosh Encyclopedia |
ਸੇਹਵਾਨ (ਇਲਾਕਾ ਸਿੰਧ) ਦਾ ਵਸਨੀਕ ਕਸਾਈ ਸੀ. ਇਸ ਨੂੰ ਆਤਮਗ੍ਯਾਨੀਆਂ ਦੀ ਸੰਗਤਿ ਦ੍ਵਾਰਾ ਕਰਤਾਰ ਦੇ ਪ੍ਰੇਮ ਅਤੇ ਭਗਤੀ ਦੀ ਪ੍ਰਾਪਤੀ ਹੋਈ. ਇਹ ਨਾਮਦੇਵ ਜੀ ਦਾ ਸਮਕਾਲੀ ਸੀ. ਸਧਨੇ ਦਾ ਦੇਹਰਾ ਸਰਹਿੰਦ ਪਾਸ ਵਿਦ੍ਯਮਾਨ ਹੈ. ਇਸ ਭਗਤ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ. “ਅਉਸਰ ਲਜਾ ਰਾਖਿਲੇਹੁ ਸਧਨਾ ਜਨੁ ਤੋਰਾ.” (ਬਿਲਾ) 2. ਕ੍ਰਿ. ਸਿੱਧ ਹੋਣਾ. ਪੂਰਾ ਹੋਣਾ. ਕੰਮ ਚੱਲਣਾ। 3. ਅਭ੍ਯਾਸ ਦਾ ਪੱਕਿਆਂ ਹੋਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|