Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sanak. 1. ਬ੍ਰਹਮਾ ਦੇ ਚਾਰ ਮਾਨਸਕ ਪੁੱਤਰਾਂ ਵਿਚੋਂ ਵੱਡਾ; ਬ੍ਰਹਮਾ ਦੇ ਚਾਰ ਪੁੱਤਰ ਹਨ: ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ (ਇਨ੍ਹਾਂ ਨੂੰ ਵਿਸ਼ਨੂੰ ਵਲੋਂ ਸਦਾ ਜਵਾਨ ਰਹਿਣ ਦਾ ਵਰ ਪ੍ਰਾਪਤ ਸੀ)। 2. ਸ਼ੁਨਕ ਦੇ ਪੁੱਤਰ ਅਥਰਵ ਵੇਦ ਆਚਾਰੀਆ ਰਿਖੀ ਸੌਨਕ ਦਾ ਰਚਿਆ ਗ੍ਰੰਥ ‘ਸੌਨਕੀਯ’। 1. eldest of the four sons of Brahmah. 2. Granth written by the son of Sunak. ਉਦਾਹਰਨਾ: 1. ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਤਿਨ ਕਉ ਮਹਲੁ ਦੁਲਭਾਵਉ ॥ Raga Aaasaa 5, 121, 2:2 (P: 401). 2. ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥ Raga Malaar Ravidas, 2, 1:2 (P: 1293).
|
English Translation |
n.f. whim, caprice, fancy, eccentricity, idiosyncracy, crankiness, whimsy, daftness, craze, craziness, cynicism.
|
Mahan Kosh Encyclopedia |
ਸੰ. ਵਿ. ਪੁਰਾਣਾ। 2. ਨਾਮ/n. ਬ੍ਰਹਮਾ ਦੇ ਚਾਰ ਮਾਨਸਿਕ ਪੁਤ੍ਰਾਂ ਵਿਚੋਂ ਵੱਡਾ. “ਸਨਕ ਸਨੰਦ ਅੰਤ ਨਹਿ ਪਾਇਆ.” (ਆਸਾ ਕਬੀਰ) 3. ਸੰ. शौनक- ਸ਼ੌਨਕ. ਸ਼ੁਨਕ ਦਾ ਪਤ੍ਰ ਰਿਖੀ, ਜੋ ਅਥਰਵ ਵੇਦ ਦਾ ਆਚਾਰਯ ਸੀ. ਇਸ ਦਾ ਰਚਿਆ “ਬ੍ਰਿਹਦਦੇਵਤਾ” ਪ੍ਰਸਿੱਧ ਗ੍ਰੰਥ ਹੈ. ਇਹ ਵ੍ਯਾਕਰਣ ਦਾ ਭਾਰੀ ਪੰਡਿਤ ਸੀ। 4. ਸ਼ੌਨਕੀਯ. ਸ਼ੌਨਕ ਦਾ ਰਚਿਆ ਗ੍ਰੰਥ. “ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ.” (ਮਲਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|