Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sapaṫ. 1. ਸਭ, ਸਤ। 2. ਸਤ ਪਾਤਾਲ (ਭਾਵ)। 1. all, seven. 2. seven hellish regions/nether lands. ਉਦਾਹਰਨਾ: 1. ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥ Raga Sireeraag 4, Vaar 4:1 (P: 84). 2. ਨ ਸਪਤ ਜੇਰ ਜਿਮੀ ॥ Raga Maajh 1, Vaar 13, Salok, 1, 3:2 (P: 144).
|
SGGS Gurmukhi-English Dictionary |
[Sk. P. adj.] Seven
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. see ਸੱਤ2.
|
Mahan Kosh Encyclopedia |
ਸੰ. शपथ- ਸ਼ਪਥ. ਨਾਮ/n. ਕਸਮ. ਸੌਂਹ. ਸੁਗੰਦ. ਦੇਖੋ- ਸ਼ਪ ਧਾ. “ਕੂਰ ਸਪਤ ਕੋ ਦੋਸ ਨ ਮਾਨਾ.” (ਗੁਪ੍ਰਸੂ) 2. सप्त- ਸਪ੍ਤ. ਸੱਤ. ਸਾਤ. “ਸਪਤ ਦੀਪ ਸਪਤ ਸਾਗਰਾ.” (ਮਃ ੪ ਵਾਰ ਸ੍ਰੀ) 3. ਵਿ. ਸਪ੍ਤਮ. ਸੱਤਵਾਂ. ਸੱਤਵੇਂ. “ਸਪਤ ਪਾਤਾਲਿ ਬਸੰਤੌ.” (ਸਵੈਯੇ ਮਃ ੧ ਕੇ) 4. ਅਞਾਣ ਲਿਖਾਰੀ ਨੇ ੨੦੩ ਚਰਿਤ੍ਰ ਵਿੱਚ “ਸਹਸ” ਦੀ ਥਾਂ ਸਪਤ ਸ਼ਬਦ ਲਿਖਦਿੱਤਾ ਹੈ. ਯਥਾ- “ਸੋਰਹ ਸਪਤ ਕ੍ਰਿਸਨ ਤ੍ਰਿਯ ਬਰੀ.” ਸਹੀ ਪਾਠ ਹੈ- “ਸੋਰਹ ਸਹਸ ਕ੍ਰਿਸਨ ਤ੍ਰਿਯ ਬਰੀ।” 5. ਸੰ. ਸ਼ਪ੍ਤ. ਵਿ. ਸਰਾਫਿਆ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|