Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samḋʰaa. 1. ਲਕੜੀ ਖਾਸ ਕਰਕੇ ਯੱਗ ਕਰਨ ਯੋਗ ਲਕੜੀ। 2. ਟਿਕਾਉ ਵਾਲਾ, ਸ਼ਾਂਤ, ਪੂਰਨ ਅਵਸਥਾ ਵਾਲਾ (‘ਮਹਾਨ ਕੋਸ਼ ਇਥੇ ਸੰ. ਤੋਂ ਉਤਪਤਿ ਮੰਨ ‘ਸਮਧਾ’ ਦੇ ਅਰਥ ਵਿਸ਼ੇਸ਼ ਰਿਧਿ ਵਾਲਾ, ਬਹੁਤ ਸੰਪਦਾ ਵਾਲਾ ਕਰਦਾ ਹੈ।)। 1. wood, fuel, wood used for havan. 2. great, stable, steady, calm. ਉਦਾਹਰਨਾ: 1. ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥ Raga Sireeraag 1, 14, 2:2 (P: 62). 2. ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮਖਿ ਨਾਮੁ ਧਿਆਇਆ ॥ Raga Goojree 3, Vaar 12, Salok, 3, 2:6 (P: 513).
|
SGGS Gurmukhi-English Dictionary |
1. meditaive state, poise, mind at ease. 2. firewood.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. समिध्- ਸਮਿਧ੍. ਨਾਮ/n. ਹੋਮ ਲਈ ਵਰਤਣ ਯੋਗ ਕਾਠ। 2. ਸੰ. समिध. ਕਾਠ. ਲੱਕੜ. “ਮਨ ਤਨ ਸਮਧਾ ਜੇ ਕਰੀ ਅਨੁ ਦਿਨ ਅਗਨਿ ਜਲਾਇ.” (ਸ੍ਰੀ ਮਃ ੧) 3. ਅਗਨਿ। 4. ਸੰ. समृद्घ- ਸਮ੍ਰਿੱਧ. ਵਿ. ਵਿਸ਼ੇਸ਼ ਰਿੱਧਿ ਵਾਲਾ. ਬਹੁਤ ਸੰਪਦਾ ਵਾਲਾ. “ਸੋ ਘਰੁ ਲਧਾ ਸਹਜਿ ਸਮਧਾ.” (ਵਡ ਛੰਤ ਮਃ ੫) “ਏਤੜਿਆ ਵਿਚਹੁ ਸੋ ਜਨ ਸਮਧਾ.” (ਮਃ ੩ ਵਾਰ ਗੂਜ ੧) “ਨਾਮਿ ਰਤੇ ਸੇਈ ਜਨ ਸਮਧੇ.” (ਮਃ ੩ ਵਾਰ ਬਿਲਾ) 5. ਬਹੁਤ ਵੱਡਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|