Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarvar. 1. ਸਰੋਵਰ, ਝੀਲ, ਤਲਾ (ਜਲ ਨਾਮ ਰੂਪੀ, ਸਰਵਰਿ ਸਤਿ ਸੰਗਤਿ, ਕਮਲ; ਗੁਰਮੁਖ)। 2. ਸਮੁੰਦਰ। 1. tank, lake. 2. sea, ocean. ਉਦਾਹਰਨਾ: 1. ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥ Raga Aaasaa 4, 66, 1:2 (P: 369). 2. ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ Raga Dhanaasaree 4, 5, 2:1 (P: 668).
|
SGGS Gurmukhi-English Dictionary |
pool, pond, lake, sea, ocean.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਸਰੋਵਰ holy tank; chief.
|
Mahan Kosh Encyclopedia |
(ਸਰਵਰੁ) ਦੇਖੋ- ਸਰੋਵਰ। 2. ਸਿੰਧੁ ਨਦ. “ਭਰਿ ਸਰਵਰੁ ਜਬ ਊਛਲੈ.” (ਸੂਹੀ ਫਰੀਦ) 3. ਮਾਨਸਰ. “ਤੂੰ ਸਰਵਰੁ ਤੂੰ ਹੰਸੁ.” (ਸ੍ਰੀ ਮਃ ੧) 4. ਸਰ-ਆਵਰਤ ਦਾ ਸੰਖੇਪ. ਭੌਰੀ. ਜਲ ਦਾ ਚਕ੍ਰ. “ਨਾ ਸਰਵਰੁ ਨਾ ਉਛਲੈ.” (ਸੂਹੀ ਮਃ ੧) 5. ਡਿੰਗ. ਸਮੁੰਦਰ. ਜਲਧਿ। 6. ਫ਼ਾ. [سرور] ਸਰਦਾਰ. ਪ੍ਰਧਾਨ। 7. ਦੇਖੋ- ਸੁਲਤਾਨ। 8. ਸੰ. शर्वर. ਵਿ. ਚਿੱਤਮਿਤਾਲਾ. ਡੱਬ ਖੜੱਬਾ। 9. ਹਨ੍ਹੇਰਾ। 10. ਕਾਮਦੇਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|