Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraa. 1. ਸਰੋਵਰਾਂ (ਮਹਾਨਕੋਸ਼ ਨੇ ਇਥੇ ‘ਸਰਾ’ ਦੇ ਅਰਥ ‘ਧਰਮ ਦੀ ਮਰਯਾਦਾ’ ਦੇ ਕੀਤੇ ਹਨ)। 2. ਸ਼ਰਾਬ। 3. ਸਿਧਾ/ਸਚਾ ਰਾਹ, ਮੁਸਲਮਾਨਾਂ ਦੀ ਧਰਮ ਦੀ ਮਰਯਾਦਾ, ਧਰਮ ਦੀ ਮਰਯਾਦਾ। 1. tank, water feature. 2. wine, liquor, alcohol. 3. Muslim code of life, religious conduct. ਉਦਾਹਰਨਾ: 1. ਸੁਣਿਐ ਸਰਾ ਗੁਣਾ ਕੇ ਗਾਹ ॥ Japujee, Guru Nanak Dev, 11:1 (P: 3). ਜਿਨ ਕਉ ਤੁਮੑ ਹਰਿ ਮੇਲਹੁ ਸੁਆਮੀ ਤੇ ਨਾਏ ਸੰਤੋਖ ਗੁਰ ਸਰਾ ॥ Raga Bilaaval 4, 3, 4:1 (P: 799). 2. ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥ Raga Sireeraag 1, 5, 2:1 (P: 15). 3. ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥ Raga Raamkalee 1, Asatpadee 1, 5:1 (P: 903).
|
SGGS Gurmukhi-English Dictionary |
[P. n.] (from Ara. Shar) the Islamic law
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਸ਼ਰਾਬ ਦਾ ਸੰਖੇਪ. ਸੁਰਾ ਦਾ ਰੂਪਾਂਤਰ. “ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਬਾਰੁ ×× ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ×× ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ.” (ਸ੍ਰੀ ਮਃ ੧) 2. ਫ਼ਾ. [سرا] ਘਰ। 3. ਮੁਸਾਫਿਰਖਾਨਾ। 4. ਅ਼. [شرع] ਸ਼ਰਅ਼. ਸਿੱਧਾ ਰਾਹ। 5. ਧਰਮ ਦੀ ਮਰਯਾਦਾ. “ਸੁਣਿਐ ਸਰਾ ਗੁਣਾ ਕੇ ਗਾਹ.” (ਜਪੁ) 5. ਫ਼ਾ. ਸ਼ਰਹ. ਸ਼ਰਾ. ਤੁਲਸੀ। 6. ਵਿ. ਲਾਲਚੀ। 7. ਬਹੁਤ ਖਾਣ ਵਾਲਾ. ਪੇਟਦਾਸੀਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|