Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraaf. 1. ਰੁਪੈ ਆਦਿ ਦੀ ਪਰਖ ਕਰਨ ਵਾਲਾ, ਰੁਪੈ ਪੈਸੇ ਦਾ ਅਦਲ ਬਦਲ ਕਰਨ ਵਾਲਾ। 2. ਖੋਟੇ ਖਰੇ ਦਾ ਪਾਰਖੂ ਅਰਥਾਤ ਪ੍ਰਭੂ (ਭਾਵ)। 1. jeweller, assayer. 2. one who judge the counterfiet/bogus/forged coins (God). ਉਦਾਹਰਨਾ: 1. ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥ Raga Sorath 1, Asatpadee 2, 8:1 (P: 636). ਉਦਾਹਰਨ: ਨਦਰਿ ਸਰਾਫ ਵੰਨੀ ਸਚੜਾਇਆ ॥ (ਗੁਰੂ ਰੂਪ ਸਰਾਫ). Raga Maaroo 5, Solhaa 3, 16:2 (P: 1074). 2. ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥ Raga Maajh 1, Vaar 18ਸ, 2, 1:8 (P: 146).
|
SGGS Gurmukhi-English Dictionary |
1. jeweller; of jeweller. 2. assayer; one who judges the counterfeit/bogus/forged coins or jewelry (God).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਰਾਪ। 2. ਅ਼. [صرّاف] ਸੁੱਰਾਫ਼. ਨਾਮ/n. ਸਰਫ਼ (ਅਦਲ ਬਦਲ) ਕਰਨ ਵਾਲਾ. ਰੁਪਯਾ ਪੈਸਾ ਪਰਖਣ ਅਤੇ ਵਟਾਂਦਰਾ ਕਰਨ ਵਾਲਾ. ਨਕਦੀ ਦਾ ਵਪਾਰ ਕਰਨ ਵਾਲਾ. “ਜੇ ਹੋਵੇ ਨਦਰ ਸਰਾਫ ਕੀ ਬਹੁੜਿ ਨ ਪਾਈ ਤਾਉ.” (ਮਃ ੨ ਵਾਰ ਮਾਝ) ਇਸ ਥਾਂ ਸਰਾਫ ਤੋਂ ਭਾਵ- ਸਤਿਗੁਰੂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|