Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Salaam. ਅਖਰੀ ਅਰਥ ਕੁਸ਼ਲ, ਸ਼ਾਂਤ, ਪ੍ਰਣਾਮ, ਸਤਿਕਾਰ ਦਾ ਪ੍ਰਗਟਾ। literally salutation, to pay compliments, to pay respect. ਉਦਾਹਰਨ: ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥ Raga Maajh 1, Vaar 11:6 (P: 143).
|
English Translation |
n.f. a form of greeting, salutation for or among Muslims; lit. peace, safety, well-being; salutation compliments.
|
Mahan Kosh Encyclopedia |
ਅ਼. [سلام] ਨਾਮ/n. ਸ਼ਾਂਤਿ. ਕੁਸ਼ਲ। 2. ਆਸ਼ੀਰਵਾਦ. ਦੁਆ। 3. ਕ਼ੁਰਾਨ ਵਿੱਚ ਪਰਮੇਸ਼੍ਵਰ ਦਾ ਨਾਉਂ ਕੁਸ਼ਲਰੂਪ ਹੋਣ ਕਰਕੇ “ਸਲਾਮ” ਭੀ ਆਇਆ ਹੈ। 4. ਅੱਸਲਾਮੁੱਅ਼ਲੈਕੁਮ [اسلامعلیکم] ਦਾ ਸੰਖੇਪ. ਮੁਸਲਮਾਨਾਂ ਵਿੱਚ ਰੀਤਿ ਹੈ ਕਿ ਆਪੋ ਵਿੱਚੀ ਮਿਲਣ ਸਮੇਂ ਪਹਿਲਾ ਆਖਦਾ ਹੈ- ਅਸਲਾਮੁੱਅ਼ਲੈਕੁਮ, ਅਰਥਾਤ- ਆਪ ਪੁਰ ਕੁਸ਼ਲ ਹੋਵੇ. ਦੂਜਾ ਉੱਤਰ ਵਿੱਚ ਆਖਦਾ ਹੈ- ਵ ਅ਼ਲੈਕੁਮੱਸਲਾਮ [وعلیکماسلام] ਅਰਥਾਤ- ਆਪ ਪੁਰ ਭੀ ਕੁਸ਼ਲ ਹੋਵੇ। 5. ਪ੍ਰਣਾਮ. ਤਾਜੀਮ. “ਸਲਾਮ ਜਵਾਬ ਦੋਵੈ ਕਰੈ.” (ਵਾਰ ਆਸਾ) 6. ਭਾਵ- ਅਦਬ. ਰੋਬਦਾਬ. “ਕਿਆ ਸੁਲਤਾਨ ਸਲਾਮ ਵਿਹੂਣਾ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|