Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sėhas. ਹਜ਼ਾਰ। thousand. ਉਦਾਹਰਨ: ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ Japujee, Guru Nanak Dev, 1:4 (P: 1).
|
SGGS Gurmukhi-English Dictionary |
[P. adj.] One thousand
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸ਼ਤ. ਸੌ. “ਸੰਮਤ ਸਤ੍ਰਹਿ ਸਹਸ ਪਚਾਵਨ.” (ਰਾਮਾਵ) ਵਿਕ੍ਰਮੀ ੧੭੫੫.{242} “ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ.” (ਚਰਿਤ੍ਰ ੪੦੫) 2. ਸੰ. सहस्र- ਸਹਸ੍ਰ. ਹਜ਼ਾਰ. ਦਸ ਸੌ। 3. ਭਾਵ- ਅਨੰਤ. ਬੇਸ਼ੁਮਾਰ. ਦੇਖੋ- ਸਹਸ੍ਰ. “ਸਹਸ ਸਿਆਣਪਾ ਲਖ ਹੋਹਿ.” (ਜਪੁ) “ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ.” (ਸੋਹਿਲਾ) 4. ਸੰ. सहस्. ਬਲਵਾਨ। 5. ਵਿਜਈ. ਜਿੱਤਣ ਵਾਲਾ। 6. ਨਾਮ/n. ਜਿੱਤ. ਫਤੇ। 7. ਬਲ। 8. ਸੰ. सहर्ष- ਸਹਰਸ਼. ਵਿ. ਆਨੰਦ ਸਹਿਤ. ਆਨੰਦੀ. ਖ਼ੁਸ਼। 9. ਫ਼ਾ. [شہش] ਉਸ ਦਾ ਬਾਦਸ਼ਾਹ. Footnotes: {242} ਪੰਡਿਤ ਤਾਰਾਸਿੰਘ ਜੀ ਦਾ ਖ਼ਯਾਲ ਹੈ ਕਿ ਅਸਲ ਪਾਠ ਹੈ- “ਸੰਮਤ ਸਤ੍ਰਹ ਸੈ ਸੁ ਪਚਾਵਨ,” ਪਰ ਇਹ ਪੰਡਿਤ ਜੀ ਦੀ ਭੁੱਲ ਹੈ. ਦੇਖੋ- ਅਗਲਾ ਉਦਾਰਣ.
Mahan Kosh data provided by Bhai Baljinder Singh (RaraSahib Wale);
See https://www.ik13.com
|
|