Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saa-i-r. 1. ਸ਼ਾਇਰ, ਕਵੀ। 2. ਸਮੁੰਦਰ, ਜਲ ਨਿਧਿ। 3. ਸਰੋਵਰ। 1. poet, bard. 2. ocean, sea. 3. tank, reservoir. ਉਦਾਹਰਨਾ: 1. ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥ Raga Sireeraag 1, Asatpadee 1, 2:2 (P: 53). 2. ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿ ਸੁਕ ॥ Raga Maajh 1, Vaar 23, Salok, 1, 1:2 (P: 148). 3. ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥ Raga Maaroo 1, Solhaa 16, 2:3 (P: 1036). ਉਦਾਹਰਨ: ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ Raga Tukhaaree 1, Baarah Maahaa, 10:5 (P: 1108).
|
SGGS Gurmukhi-English Dictionary |
1. poet(s). 2. ocean(s), sea(s), ponds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਡਿੰਗ. ਸਮੁੰਦਰ. (ਸਿੰਧੀ. ਸਾਇਰੁ. ਸੰ. ਸਾਗਰ) “ਸਾਇਰ ਸਪਤ ਭਰੇ ਜਲ ਨਿਰਮਲਿ.” (ਪ੍ਰਭਾ ਮਃ ੧) ਦੇਖੋ- ਸਤਸਰ ੩ ਅਤੇ ਸਪਤਸਰ. “ਸਾਇਰ ਭਰੇ ਕਿ ਸੁਕ?” (ਮਃ ੧ ਵਾਰ ਮਾਝ) “ਵਿਚਿ ਉਪਾਏ ਸਾਇਰਾ ਤਿਨਾ ਭੀ ਰੋਜੀ ਦੇਇ.” (ਮਃ ੨ ਵਾਰ ਰਾਮ ੧) 2. ਝੀਲ. ਸਰ. “ਸਾਇਰ ਭਰ ਸੁ ਭਰ.” (ਤੁਖਾ ਬਾਰਹਮਾਹਾ) 3. ਸ਼ਤਦ੍ਰਵ (ਸਤਲੁਜ) ਅਤੇ ਨਦੀ ਲਈ ਭੀ ਸਾਇਰ ਸ਼ਬਦ ਵਰਤਿਆ ਹੈ. ਯਥਾ- “ਛੋਡ ਦੀਓ ਤਬ ਥਾਂ ਨਿਰਮੋਹ ਕੋ ਪਾਰ ਭਏ ਜਬ ਸਾਇਰ ਤੀਰਾ.” (ਗੁਰੁਸੋਭਾ) 4. ਅ਼ [شاعر] ਸ਼ਾਅ਼ਰ. ਸ਼ਿਅ਼ਰ (ਛੰਦ) ਰਚਣ ਵਾਲਾ ਕਵਿ. “ਜੇ ਸਉ ਸਾਇਰ ਮੇਲੀਐ ਤਿਲੁ ਨ ਪੁਜਾਵਹਿ ਰੋਇ.” (ਸ੍ਰੀ ਅ: ਮਃ ੧) “ਨਾਨਕ ਸਾਇਰ ਇਵ ਕਹਿਆ.” (ਆਸਾ ਪਟੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|