Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saakʰṫee. 1. ਦੁਮਚੀ ਕਸਣ ਲੱਗ ਪਏ। 2. ਰਚਨਾ, ਬਣਾਉਣ ਦੀ ਕਿਰਿਆ। 3. ਬਣ ਆਉਣੀ, ਰਚਨਾ। 4. ਸਖਤੀ। 1. caparisoning, saddling up, tightening crupper. 2. creates. 3. creation. 4. severity, severily punished, harshness. ਉਦਾਹਰਨਾ: 1. ਇਕਿ ਹੋਏ ਅਸਵਾਰ ਇਕਨਾ ਸਾਖਤੀ ॥ (ਦੁਮਚੇ ਕਸਣ ਲੱਗ ਪਏ). Raga Maajh 1, Vaar 10:7 (P: 142). 2. ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥ Raga Aaasaa 1, Vaar 23:2 (P: 475). 3. ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥ Raga Maaroo 3, Vaar 12, Salok, 1, 1:1 (P: 1090). 4. ਇਕਨਾ ਹੋਈ ਸਾਖਤੀ ਇਕਨੑਾ ਹੋਈ ਸਾਰ ॥ Raga Saarang 4, Vaar 17ਸ, 1, 1:3 (P: 1244).
|
SGGS Gurmukhi-English Dictionary |
1. tightening crupper, saddling up. 2. punishment, harshness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਸਖ਼ਤੀ. ਤੱਦੀ. ਅਥਵਾ- ਘੋੜਿਆਂ ਨੂੰ ਸਾਖਤਾਂ ਪਾਉਣ ਦੀ ਕ੍ਰਿਯਾ. “ਇਕਿ ਹੋਏ ਅਸਵਾਰ ਇਕਨਾ ਸਾਖਤੀ.” (ਮਃ ੧ ਵਾਰ ਮਾਝ) 2. ਫ਼ਾ. [شاختگی] ਸ਼ਾਖ਼ਤਗੀ. ਰਚਨਾ. ਬਣਾਉਣ ਦੀ ਕ੍ਰਿਯਾ. “ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ.” (ਵਾਰ ਆਸਾ) ਆਪ ਰਚਦਾ ਹੈ ਆਪ ਪ੍ਰਲੈ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|