Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saakʰee. 1. ਸਿਖਿਆ, ਉਪਦੇਸ਼। 2. ਗਵਾਹ। 3. ਪ੍ਰਤੱਖ ਰੂਪ, ਸਾਖਿਆਤ। 4. ਸਾਖੀ ਵਾਰਤਾ। 5. ਗੱਲ। 6. ਉਦਾਹਰਣ, ਮਿਸਾਲ। 1. narration witness; testimony. 3. manifest, apparent. 4. tale, gospel. 5. story, talk, matter. 6. illustration, example, illucidation. ਉਦਾਹਰਨਾ: 1. ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ ॥ Raga Sireeraag 3, Asatpadee 25, 3:2 (P: 69). 2. ਪਾਪੁ ਪੁੰਨੁ ਦੁਇ ਸਾਖੀ ਪਾਸਿ ॥ Raga Aaasaa 1, 9, 2:4 (P: 351). ਅਜੌ ਨ ਪਤ੍ਹਾਇ ਨਿਗਮ ਭਏ ਸਾਖੀ ॥ Raga Jaitsaree Ravidas, 1, 3:2 (P: 710). 3. ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨਾ ॥ (ਸੁਰਤ ਦਾ ਪ੍ਰਤੱਖ ਰੂਪ ਆਵਾਜ਼). Raga Aaasaa, Kabir, 18, 2:2 (P: 480). ਗੁਰੂ ਕਾ ਸਬਦੁ ਭਇਓ ਸਾਖੀ ॥ (ਪ੍ਰਤੱਖ ਹੋਇਆ). Raga Sorath 5, 56, 3:3 (P: 623). 4. ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥ Raga Dhanaasaree 5, 25, 2:1 (P: 677). ਸੁਣਿ ਸਾਖੀ ਮਨ ਜਪਿ ਪਿਆਰ ॥ Raga Basant 5, Asatpadee 1, 1:1 (P: 1192). 5. ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥ Raga Saarang 5, 121, 2:2 (P: 1227). 6. ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥ Raga Malaar 1, Vaar 14:4 (P: 1284).
|
SGGS Gurmukhi-English Dictionary |
1. narration, gospel, teachings. 2. testimony. 3. manifest, apparent.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. same as ਸਹੇਲੀ. (2) n.f. story, anecdote, usu. connected with a holy person; evidence, testimony. (3) n.m. witness, deponent, testifier. (4) adj. generous, benevolent, open hearted person.
|
Mahan Kosh Encyclopedia |
ਨਾਮ/n. ਇਤਿਹਾਸ ਅਥਵਾ- ਕਥਾ, ਜੋ ਅੱਖੀਂ ਡਿੱਠੀ ਕਹੀ ਗਈ ਹੋਵੇ. “ਸੁਣਹੁ ਜਨ ਭਾਈ, ਹਰਿ ਸਤਿਗੁਰ ਕੀ ਇਕ ਸਾਖੀ.” (ਮਃ ੪ ਵਾਰ ਸ੍ਰੀ) “ਸੁਣਿ ਸਾਖੀ ਮਨ ਜਪਿ ਪਿਆਰ.” (ਬਸੰ ਅ: ਮਃ ੫) 2. ਭਾਵ- ਸਿਖ੍ਯਾ. ਨਸੀਹਤ. “ਗੁਰਸਾਖੀ ਜੋਤਿ ਪਰਗਟੁ ਹੋਇ.” (ਸੋਹਿਲਾ) 3. ਸੰ. साक्षिन्- ਸਾਕ੍ਸ਼ੀ. ਗਵਾਹ. “ਗੁਰੁ ਥੀਆ ਸਾਖੀ, ਤਾਂ ਡਿਠਮੁ ਆਖੀ.” (ਆਸਾ ਛੰਤ ਮਃ ੫) “ਪਾਪ ਪੁੰਨ ਦੁਇ ਸਾਖੀ ਪਾਸਿ.” (ਆਸਾ ਮਃ ੧) “ਤਬ ਸਾਖੀ ਪ੍ਰਭੁ ਅਸਟ ਬਨਾਏ.” (ਵਿਚਿਤ੍ਰ) ਦੇਖੋ- ਅਸਟਸਾਖੀ। 4. ਸਾਕ੍ਸ਼੍ਯ. ਗਵਾਹੀ. ਸ਼ਹਾਦਤ. “ਸਚ ਬਿਨ ਸਾਖੀ ਮੂਲੋ ਨ ਬਾਕੀ.” (ਸਵਾ ਮਃ ੧) “ਸੰਤਨ ਕੀ ਸੁਣ ਸਾਚੀ ਸਾਖੀ। ਸੋ ਬੋਲਹਿ ਜੋ ਪੇਖਹਿ ਆਖੀ॥” (ਰਾਮ ਮਃ ੫) 5. ਸੰ. शाखिन्- ਸ਼ਾਖੀ. ਦਰਖ਼ਤ. ਬਿਰਛ. ਟਾਹਣੀਆਂ ਵਾਲਾ. “ਜ੍ਯੋਂ ਅਵਨੀ ਪਰ ਸਫਲ੍ਯੋ ਸਾਖੀ.” (ਨਾਪ੍ਰ) 6. ਵੇਦ, ਜਿਸ ਦੀਆਂ ਬਹੁਤ ਸ਼ਾਖਾ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|