| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Saajan⒰. 1. ਕਰਤਾਰ, ਪ੍ਰਭੂ। 2. ਸ਼ੁਭ ਭਾਵਨਾਵਾਂ ਰਖਣ ਵਾਲਾ, ਸੁਜਨ। 3. ਮਿੱਤਰ। 4. ਪਤੀ। 1. The Lord, God. 2. sympathiser. 3. friend. 4. husband, beloved, spouse. ਉਦਾਹਰਨਾ:
 1.  ਲੋੜੀਦੜਾ ਸਾਜਨੁ ਮੇਰਾ ॥ Raga Jaitsaree 5, 4, 1:1 (P: 700).
 ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥ Raga Sireeraag 1, Asatpadee 4, 5:1 (P: 55).
 2.  ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥ Raga Maajh 5, Asatpadee 37, 6:3 (P: 132).
 3.  ਸਾਜਨੁ ਦੁਸ਼ਟ ਜਾ ਕੈ ਏਕ ਸਮਾਨੈ ॥ Raga Gaurhee 5, Asatpadee 3, 2:1 (P: 236).
 4.  ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥ Raga Gaurhee 1, Chhant 1, 4:1 (P: 242).
 | 
 
 | SGGS Gurmukhi-English Dictionary |  | 1. friend God. 2 friend/ companion. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਸਾਜਨ) ਨਾਮ/n. ਸਨ੍-ਜਨ. ਭਲਾ ਮਨੁੱਖ. ਸੱਜਨ. ਮਿਤ੍ਰ. “ਸਾਜਨ ਦੇਖਾ ਤ ਗਲਿ ਮਿਲਾ.” (ਮਾਰੂ ਅ: ਮਃ ੧). “ਸਾਜਨੁ ਮੀਤੁ ਤੂੰਹਾਂ.” (ਆਸਾ ਮਃ ੫). 2. ਕਰਤਾਰ. ਜੋ ਸਭ ਨਾਲ ਮਿਤ੍ਰਭਾਵ ਰਖਦਾ ਹੈ. “ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ.” (ਸ੍ਰੀ ਅ: ਮਃ ੧) 3. ਸੁਜਨ. “ਸਾਜਨੁ ਮੀਤੁ ਸਖਾ ਕਰਿ ਏਕੁ.” (ਗਉ ਮਃ ੫) 4. ਸ੍ਰਿਜਨ. ਰਚਣਾ. “ਸਰਵ ਜਗਤ ਕੇ ਸਾਜਨਹਾਰ.” (ਸਲੋਹ) ਦੇਖੋ- ਸਾਜਨਾ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |