Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋʰan. 1. ਸਤੀ ਸਵਿਤਰੀ, ਪਵਿੱਤਰ ਇਸਤਰੀ, ਇਸਤਰੀ (ਜੀਵ ਰੂਪੀ)। 2. ਤਰੀਕਾ, ਢੰਗ, ਜੁਗਤ। 3. ਸਾਧਾਂ, ਸਾਧ ਜਨਾਂ, ਭਲੇ ਪੁਰਸ਼ਾਂ ਦਾ। 1. maid, woman, dame. 2. means, methods. 3. saints, holy persons. ਉਦਾਹਰਨਾ: 1. ਸਾਧਨ ਨਾਵੈ ਬਾਹਰੀ ਅਵਗਣਵੰਤੀ ਰੋਇ ॥ Raga Sireeraag 3, 60, 3:4 (P: 37). ਢਾਹਿ ਮੜੋਲੀ ਲੂਟਿਆ ਦੇਹੁਰਾ ਸਾਧਨ ਪਕੜੀ ਏਕ ਜਨਾ ॥ (ਜਿੰਦ ਰੂਪ ਇਸਤ੍ਰੀ). Raga Gaurhee 1, 14, 3:1 (P: 155). ਸਾਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥ Raga Vadhans 3, Chhant 1, 1:5 (P: 567). 2. ਜੈਨ ਮਾਰਗ ਸੰਜਮ ਅਤਿ ਸਾਧਨ ॥ Raga Gaurhee 5, Sukhmanee 3, 2:6 (P: 265). ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ ॥ Raga Saarang 5, 95, 2:1 (P: 1222). 3. ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥ Raga Sorath 9, 8, 2:2 (P: 633). ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ ॥ Raga Saarang 5, 1, 4:1 (P: 1202).
|
SGGS Gurmukhi-English Dictionary |
1. spiritual disciplines/ practices/ techniques. 2. devotees of God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. means, resources; way, method; wherewithal; instrument, medium, equipment, apparatus.
|
Mahan Kosh Encyclopedia |
ਨਾਮ/n. ਸਾਧਨ ਦੀ ਸਾਮਗ੍ਰੀ। 2. ਨਿਮਿੱਤ ਕਾਰਣ. ਜੈਸੇ- ਰੋਟੀ ਦਾ ਸਾਧਨ ਅਗਨੀ, ਅੰਨ ਆਦਿ। 3. ਯਤਨ. ਕੋਸ਼ਿਸ਼। 4. ਸੰਦ. ਔਜ਼ਾਰ. “ਕਾਰੀਗਰ ਨਿਜ ਸਾਧਨ ਸਾਰੇ.” (ਗੁਪ੍ਰਸੂ) 5. ਗੁਰੁਬਾਣੀ ਵਿੱਚ ਸਾਧ੍ਵੀ ਲਈ ਸਾਧਨ ਸ਼ਬਦ ਅਨੇਕ ਥਾਂ ਵਰਤਿਆ ਹੈ. “ਸਾਧਨ ਬਿਨਉ ਕਰੈ.” (ਤੁਖਾ ਬਾਰਹਮਾਹ) ਦੇਖੋ- ਸਾਧ੍ਵੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|