Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saam. 1. ਸ਼ਰਨ, ਓਟ, ਪਨਾਹ। 2. ਹਿੰਦੂਆਂ ਦੇ ਧਾਰਮਿਕ ਗ੍ਰੰਥ ਵੇਦਾਂ ਵਿਚ ਤੀਜਾ ਵੇਦ। 1. protection, refuge, sanctuary, guardianship. 2. third Ved, one of the scriptures of hindus. ਉਦਾਹਰਨਾ: 1. ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ Raga Maajh 5, Baaraa Maaha-Maajh, 1:2 (P: 133). 2. ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥ Raga Aaasaa 1, Vaar 13, Salok, 1, 2:1 (P: 470).
|
SGGS Gurmukhi-English Dictionary |
[1. Sk. n. 2. P. n.] 1. Sāma Veda, 2. Refuge, protection
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. same as ਸੰਮ, ferrule. (2) n.m. Lord Krishna; Syria. (2) n.m. name of one of the Vedas.
|
Mahan Kosh Encyclopedia |
ਸੰ. सामन्. ਸਾਮਵੇਦ. ਦੇਖੋ- ਵੇਦ. “ਸਾਮ ਕਹੈ ਸੇਤੰਬਰ ਸੁਆਮੀ.” (ਵਾਰ ਆਸਾ) “ਸਾਮਵੇਦੁ ਰਿਗੁ ਜੁਜਰੁ ਅਥਰਬਣੁ.” (ਮਾਰੂ ਸੋਲਹੇ ਮਃ ੧) 2. ਸੁਲਹ. ਮਿਲਾਪ. ਦੇਖੋ- ਨੀਤਿ ਦੇ ਚਾਰ ਅੰਗ. ਭਾਵ- ਸ਼ਰਣ. ਪਨਾਹ. “ਥਕਿ ਆਏ ਪ੍ਰਭੁ ਕੀ ਸਾਮ.” (ਮਾਝ ਬਾਰਹਮਾਹਾ) “ਹਉ ਆਇਆ ਸਾਮੈ ਤਿਹੰਡੀਆ.” (ਸ੍ਰੀ ਮਃ ੫ ਪੈਪਾਇ) 3. ਆਸਾਮ ਦੇਸ਼ ਦਾ ਸੰਖੇਪ. “ਸਾਮ ਦੇਸ ਜਹਿਂ ਤਹਿ ਕਰ ਗੌਨ.” (ਗੁਵਿ ੧੦) 4. ਵਿ. ਸ਼੍ਯਾਮ. ਕਾਲਾ. “ਸਾਮ ਸੁ ਘੱਟੰ.” (ਗ੍ਯਾਨ) ਕਾਲੀ ਸੁੰਦਰ ਘਟਾ। 5. ਅ਼ [شام] ਸ਼ਾਮ. Syria. ਨਾਮ/n. ਏਸ਼ੀਆ ਦਾ ਇੱਕ ਦੇਸ਼, ਜੋ ੪੦੦ ਮੀਲ ਲੰਮਾ ਅਤੇ ੧੫੦ ਮੀਲ ਤਕ ਚੌੜਾ ਹੈ. ਇਸ ਦੇ ਦੱਖਣ ਅਰਬ ਦੇ ਰੇਤਲੇ ਮੈਦਾਨ ਅਤੇ ਪੱਛਮ ਮੈਡੀਟ੍ਰੇਨੀਅਨ ਸਮੁੰਦਰ ਹੈ. ਦਮਿਸ਼ਕ (Damascus) ਇਸ ਦਾ ਪ੍ਰਧਾਨ ਸ਼ਹਿਰ ਹੈ. “ਜਿਤ੍ਯੋ ਰੂਮ ਅਰੁ ਸਾਮ.” (ਸਨਾਮਾ) 6. ਫ਼ਾ. ਸੰਝ. ਆਥਣ. ਸੰ. ਸਾਯੰ। 7. ਸੰ. ਸਾਮ੍ਯ. ਬਰਾਬਰੀ. ਸਮਤਾ। Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|