Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaraḋ. 1. ਡੂੰਬਿਆਂ ਨੂੰ ਜੋੜਨ ਵਾਲੀ ਡੰਡੀ। 2. ਸ਼ਾਰਦਾ, ਸਰਸਵਤੀ ਦੇਵੀ। 1. frame. 2. sage Narad. ਉਦਾਹਰਨਾ: 1. ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥ Raga Gaurhee, Kabir, 53, 3:1 (P: 335). 2. ਨਾਰਦ ਸਾਰਦ ਕਰਹਿ ਖਵਾਸੀ ॥ Raga Aaasaa, Kabir, 13, 2:1 (P: 478).
|
SGGS Gurmukhi-English Dictionary |
1. frame (of a musical instrument). 2. Saraswati.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਸਾਰ ਦੇਣ ਵਾਲਾ. ਤਤ੍ਵਪ੍ਰਦਾਤਾ। 2. ਸ਼ਾਰਦ. ਸ਼ਰਦ ਰੁੱਤ ਨਾਲ ਸੰਬੰਧ ਰੱਖਣ ਵਾਲਾ. ਸ਼ਰਦ ਰੁੱਤ ਦਾ. “ਸਾਰਦ ਚੰਦ ਸੰਪੂਰਨ ਬਦਨ.” (ਗੁਪ੍ਰਸੂ) 3. ਨਾਮ/n. ਚਿੱਟਾ ਕਮਲ। 4. ਸੰ. ਸ਼ਾਰਦਾ. ਸਰਸ੍ਵਤੀ. “ਨਾਰਦ ਸਾਰਦ ਸੇਵਕ ਤੇਰੇ.” (ਮਾਰੂ ਸੋਲਹੇ ਮਃ ੧) 5. ਸ਼ਰਦਵਤ. ਅਹਲ੍ਯਾ ਦਾ ਪਤਿ, ਜਿਸ ਨੂੰ ਗੋਤਮ ਆਖਦੇ ਹਨ. “ਅਤ੍ਰਿ ਪਰਾਸਰ ਨਾਰਦ ਸਾਰਦ ਵ੍ਯਾਸ ਤੇ ਆਦਿ ਜਿਤੇ ਮੁਨਿ ਭਾਏ.” (ਦੱਤਾਵ) 6. ਸੁਰਾਂ ਦੇ ਵਿਭਾਗ ਕਰਨ ਵਾਲੀਆਂ ਸੁੰਦਰੀਆਂ ਨੂੰ ਧਾਰਨ ਵਾਲੀ ਵੀਣਾ ਦੀ ਡੰਡੀ. “ਮਨੁ ਪਵਨ ਦੁਇ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ.” (ਗਉ ਕਬੀਰ) ਮਨ ਅਤੇ ਪ੍ਰਾਣ ਦੋ ਤੂੰਬੇ ਹਨ, ਇਨ੍ਹਾਂ ਦੋਹਾਂ ਦਾ ਸੰਯੋਗ ਜੋ ਅਖੰਡ ਨਾਮ ਅਭ੍ਯਾਸ ਦ੍ਵਾਰਾ ਕਰਨਾ ਹੈ, ਇਹ ਵੀਣਾ ਦੀ ਡੰਡੀ ਹੈ। 7. ਵਾਣੀ. “ਉੱਤਰ ਹੇਤੁ ਵਖਾਨੀ ਸਾਰਦ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|