Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saalgiraam⒰. ਸਾਲਗ੍ਰਾਮ ਪਿੰਡ ਕੋਲੋਂ ਲੰਘਦੀ ਗੰਡਕ ਨਦੀ ਵਿਚ ਮਿਲਦੇ ਗੋਲ ਧਾਰੀਦਾਰ ਪੱਥਰ ਜਿਸ ਨੂੰ ਹਿੰਦੂ ਵਿਸ਼ਨੂੰ ਦੀ ਮੂਰਤੀ ਮੰਨ ਕੇ ਪੂਜਦੇ ਹਨ। round stone which is worshipped by hindus, a hindu idol. ਉਦਾਹਰਨ: ਸਾਲਗਿਰਾਮੁ ਹਮਾਰੈ ਸੇਵਾ ॥ Raga Aaasaa 5, 90, 1:1 (P: 393).
|
Mahan Kosh Encyclopedia |
(ਸਾਲਗ੍ਰਾਮ) ਸੰ. ਸ਼ਾਲਗ੍ਰਾਮ. ਨਾਮ/n. ਗੰਡਕੀ ਨਦੀ ਦੇ ਕਿਨਾਰੇ ਇੱਕ ਪਿੰਡ, ਜਿਸ ਦਾ ਨਾਉਂ ਸ਼ਾਲ ਬਿਰਛਾਂ ਤੋਂ ਪਿਆ ਹੈ। 2. ਸ਼ਾਲਗ੍ਰਾਮ ਨਗਰ ਕੋਲੋਂ ਗੰਡਕੀ ਨਦੀ ਵਿੱਚੋਂ ਨਿਕਲਿਆ ਗੋਲ ਪੱਥਰ, ਜਿਸ ਉੱਪਰ ਚਕ੍ਰ ਦਾ ਚਿੰਨ੍ਹ ਹੁੰਦਾ ਹੈ. ਹਿੰਦੂ ਇਸ ਨੂੰ ਵਿਸ਼ਨੁ ਦੀ ਮੂਰਤੀ ਮੰਨਦੇ ਹਨ.{322} “ਸਾਲਗਿਰਾਮੁ ਹਮਾਰੈ ਸੇਵਾ.” (ਆਸਾ ਮਃ ੫) ਵਿਸ਼੍ਵਨਾਥਰੂਪ ਸ਼ਾਲਗ੍ਰਾਮ ਦੀ ਸਾਡੇ ਮਤ ਵਿੱਚ ਉਪਾਸਨਾ ਹੈ. “ਸਾਲਗ੍ਰਾਮ ਬਿਪ ਪੂਜ ਮਨਾਵਹੁ.” (ਬਸੰ ਮਃ ੧) ਦੇਖੋ- ਤੁਲਸੀ. Footnotes: {322} ਦੇਖੋ- ਬ੍ਰਹ੍ਮਵੈਵਰਤ ਪੁਰਾਣ ਦਾ ਜਨਮਖੰਡ ਅਤੇ ਪਦਮ ਪੁਰਾਣ ਦੇ ਪਾਤਾਲ ਖੰਡ ਦਾ ਅ: ੧੦.
Mahan Kosh data provided by Bhai Baljinder Singh (RaraSahib Wale);
See https://www.ik13.com
|
|