Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saasṫ. ਸ਼ਾਸ਼ਤ੍ਰ, ਉਹ ਪੁਸਤਕ ਜੋ ਆਗਿਆ ਦੇਵੇ, ਧਾਰਮਿਕ ਗ੍ਰੰਥ ਹਿੰਦੂ ਫਲਸਫੇ ਦੇ ਛੇ ਗ੍ਰੰਥ-ਸਾਂਖ, ਪਤੰਜਲ, (ਜੋਗ) ਨਿਆਇ, ਵੈਸ਼ੇਸ਼ਿਕ, ਮੀਮਾਨਸਾ, ਵੇਦਾਂਤ। Sashtras, scripture. ਉਦਾਹਰਨ: ਸੁਣਿਐ ਸਾਸਤ ਸਿਮ੍ਰਿਤਿ ਵੇਦ ॥ Japujee, Guru Nanak Dev, 9:4 (P: 3). ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ Raga Maajh 5, 12, 2:1 (P: 98).
|
SGGS Gurmukhi-English Dictionary |
[n.] (from Sk. Shāstra) Shāstra, Religious text
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਾਸਤਰ, ਸਾਸਤੁ, ਸਾਸਤ੍ਰ) ਸੰ. ਸ਼ਾਸ੍ਤ੍ਰ. ਨਾਮ/n. ਉਹ ਪੁਸ੍ਤਕ, ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ- ਸਾਸ 6. “ਸਾਸਤ ਸਿੰਮ੍ਰਿਤਿ ਬੇਦ ਚਾਰਿ.” (ਸ੍ਰੀ ਅ: ਮਃ ੫) “ਸੋਈ ਸਾਸਤੁ, ਸਉਣ ਸੋਇ.” (ਸ੍ਰੀ ਮਃ ੫) “ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ.” (ਭੈਰ ਮਃ ੧) ਦੇਖੋ- ਖਟ ਸਾਸਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|