Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sikʰ. 1. ਚੇਲਾ, ਅਨੁਯਾਈ। 2. ਸਿਖਿਆ, ਉਪਦੇਸ਼। 3. ਸਿਰ। 4. ਬੋਦੀ, ਚੋਟੀ। 1. follower, who has faith in Guru. 2. teaching, sermon. 3. head. 4. lock of hair on the crown of head left after the tonsure. ਉਦਾਹਰਨਾ: 1. ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥ Raga Gaurhee 4, 51, 2:3 (P: 168). ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ (ਸਿੱਖ ਗੁਰੂ ਸਾਹਿਬਾਨ ਤੇ ਵਿਸ਼ਵਾਸ ਲਿਆਉਣ ਵਾਲਾ). Raga Gaurhee 5, Sukhmanee 18, 1:1 (P: 286). ਉਦਾਹਰਨ: ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ Raga Raamkalee 3, Vaar 10ਸ, 3, 2:1 (P: 951). 2. ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇਇਕ ਗੁਰ ਕੀ ਸਿਖ ਸੁਣੀ ॥ Japujee, Guru Nanak Dev, 6:3 (P: 2). ਸਤਿਗੁਰ ਸਾਚੀ ਸਿਖ ਸੁਣਾਈ ॥ Raga Maajh 3, Asatpadee 15, 1:1 (P: 118). ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥ (ਉਪਦੇਸ਼). Raga Maaroo 1, Asatpadee 7, 6:3 (P: 1013). 3. ਜਬ ਨਖ ਸਿਖ ਇਹੁ ਮਨੁ ਚੀਨੑਾ ॥ Raga Raamkalee, Kabir, 10, 1:3 (P: 971). 4. ਮੂੰਡੁ ਮੁੰਡਾਇ ਜਟਾ ਸਿਖ ਬਾਧੀ ਮੋਨਿ ਰਹੇ ਅਭਿਮਾਨਾ ॥ Raga Maaroo 1, Asatpadee 7, 5:1 (P: 1013).
|
SGGS Gurmukhi-English Dictionary |
[P. n.] Disciple, student; teaching, instruction
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. शिष्य. ਸ਼ਿਸ਼੍ਯ. ਨਾਮ/n. ਜੋ ਸ਼ਾਸਨ (ਉਪਦੇਸ਼) ਯੋਗ ਹੋਵੇ. ਚੇਲਾ. ਸ਼ਾਗਿਰਦ। 2. ਸ਼੍ਰੀ ਗੁਰੂ ਨਾਨਕਦੇਵ ਜੀ ਦਾ ਅਨੁਗਾਮੀ. ਜਿਸ ਨੇ ਸਤਿਗੁਰੂ ਨਾਨਕਦੇਵ ਦਾ ਸਿੱਖਧਰਮ ਧਾਰਨ ਕੀਤਾ ਹੈ. ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮਗ੍ਰੰਥ ਮੰਨਦਾ ਅਤੇ ਦਸ ਸਤਿਗੁਰਾਂ ਨੂੰ ਇੱਕ ਰੂਪ ਜਾਣਦਾ ਹੈ. “ਗੁਰੁ ਸਤਿਗੁਰ ਕਾ ਜੋ ਸਿੱਖ ਅਖਾਏ ××× ਜੋ ਸਾਸ ਗਿਰਾਸ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖ ਗੁਰੂ ਮਨਿ ਭਾਵੈ.” (ਮਃ ੪ ਵਾਰ ਗਉ ੧) “ਆਪ ਛਡਿ ਸਦਾ ਰਹੈ ਪਰਣੈ, ਗੁਰ ਬਿਨੁ ਅਵਰੁ ਨਾ ਜਾਣੈ ਕੋਇ। ਕਹੈ ਨਾਨਕ ਸੁਣਹੁ ਸੰਤਹੁ, ਸੋ ਸਿਖ ਸਨਮੁਖ ਹੋਇ.” (ਆਨੰਦ) ਦੇਖੋ- ਸਿੱਖ। 3. ਸਿਕ੍ਸ਼ਾ. ਉਪਦੇਸ਼. “ਜੇ ਇਕ ਗੁਰ ਕੀ ਸਿਖ ਸੁਣੀ.” (ਜਪੁ) “ਗੁਰੁ ਤੁਠਾ ਸਿਖ ਦੇਵੈ, ਮੇਰੇ ਭਾਈ!” (ਆਸਾ ਮਃ ੪) 4. ਸ਼ਿਖਾ. ਚੋਟੀ. “ਮੂੰਡ ਮੁਡਾਇ ਜਟਾ ਸਿਖ ਬਾਂਧੀ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|