Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Simriṫ⒤. 1. ਧਰਮ-ਗ੍ਰੰਥ। 2. ਯਾਦ। 1. religious treatise. 2. contemplation, meditation. ਉਦਾਹਰਨਾ: 1. ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਾਮੰ ॥ Raga Bilaaval1, Asatpadee 1, 7:1 (P: 831). 2. ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥ Raga Gaurhee, Kabir, 53, 1:1 (P: 334).
|
SGGS Gurmukhi-English Dictionary |
[n.] Simritis
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਿੰਮ੍ਰਿਤਿ, ਸਿਮ੍ਰਿਤੀ) ਸੰ. स्मृति- ਸਿ੍ਮ੍ਰਤਿ. ਨਾਮ/n. ਚੇਤਾ. ਯਾਦਦਾਸ਼੍ਤ. ਯਾਦਗੀਰੀ। 2. ਰਿਖੀਆਂ ਦੇ ਲਿਖੇ ਹੋਏ ਉਹ ਧਰਮਗ੍ਰੰਥ, ਜੋ ਉਨ੍ਹਾਂ ਨੇ ਵੇਦਵਾਕਾਂ ਨੂੰ ਅਥਵਾ- ਬਜੁਰਗਾਂ ਦੇ ਉਪਦੇਸ਼ਾਂ ਨੂੰ ਚੇਤੇ ਕਰਕੇ ਲਿਖੇ ਹਨ. ਇਨ੍ਹਾਂ ਦੀ ਗਿਣਤੀ ਬਹੁਤ ਹੈ ਪਰ ਮੁੱਖ ੩੧ ਹਨ ਇਨ੍ਹਾਂ ਦੇ ਅੰਦਰ ਹੀ ਅਠਾਰਾਂ ਅਤੇ ਅਠਾਈ ਸਿਮ੍ਰਿਤੀਆਂ ਆ ਜਾਂਦੀਆਂ ਹਨ:- ਮਨੁਸਿਮ੍ਰਿਤਿ, ਯਾਗ੍ਯਵਲਕ੍ਯ, ਲਘੁਅਤ੍ਰਿ, ਅਤ੍ਰਿ, ਵ੍ਰਿੱਧਅਤ੍ਰਿ, ਵਿਸ਼ਨੁ, ਲਘੁਹਾਰੀਤ, ਵ੍ਰਿੱਧਹਾਰੀਤ, ਔਸ਼ਨਸ, ਔਸ਼ਨਸਸੰਹਿਤਾ, ਆਂਗਿਰਸ, ਯਮ, ਆਪਸ੍ਤੰਬ, ਸੰਵਰਤ, ਕਾਤ੍ਯਾਯਨ, ਵ੍ਰਿਹਸਪਤਿ, ਪਾਰਾਸ਼ਰ, ਵ੍ਰਿਹਤਪਾਰਾਸ਼ਰੀ, ਵ੍ਯਾਸ, ਲਘੁਵ੍ਯਾਸ, ਸ਼ੰਖ, ਲਿਖਿਤ, ਦਕ੍ਸ਼, ਗੌਤਮ, ਵ੍ਰਿੱਧਗੌਤਮ, ਸ਼ਾਤਾਤਪ, ਵਾਸਿਸ਼੍ਠ, ਪੁਲਸ੍ਤ੍ਯ, ਬੁਧ, ਕਸ਼੍ਯਪ, ਅਤੇ ਨਾਰਦਸਿਮ੍ਰਿਤਿ. “ਸਾਸਤ੍ਰ ਸਿੰਮ੍ਰਿਤਿ ਬਿਨਸਹਿਗੇ ਬੇਦਾ.” (ਗਉ ਅ: ਮਃ ੫) “ਕੋਟਿ ਸਿਮ੍ਰਿਤਿ ਪੁਰਾਨ ਸਾਸਤ੍ਰ, ਨ ਆਵਈ ਵਹ ਚਿੱਤ.” (ਜਾਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|