Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siv. 1. ਜੀਵਾਤਮਾ, ਚੇਤੰਨ ਜੀਵ। 2. ਪ੍ਰਭੂ, ਵਾਹਿਗੁਰੂ, ਰਬੀ (ਮਹਾਨਕੋਸ਼ ਇਥੇ ਸਿਵ ਸਿਵ ਦਾ ਅਰਥ ‘ਅਚਰਜ ਬੋਧਕ ਸ਼ਬਦ ਕਰਦਾ ਹੈ)। 3. ਸ਼ਿਵਜੀ। 4. ਆਤਮਾ ਦਾ, ਆਤਮਕ। 5. ਸ਼ਾਂਤੀ ਤੇ ਕਲਿਆਣ। 6. ਖਤਾ ਨਾ ਖਾਣਾ ਵਾਲੇ, ਅਮੋਘ। 7. ਚੇਤੰਨਤਾ। 8. ਕਲਿਆਣ ਸਰੂਪ। 1. consciousness, mind. 2. The Lord, Divine consciousness. 3. Shiva, a hindu diety. 4. spiritual. 5. peace, tranquility. 6. unerring, unfailing, irevocable. 7. consciousness, knowledge. 8. embodiment of bliss/ecstasy/liberation. ਉਦਾਹਰਨਾ: 1. ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲ ॥ Raga Sireeraag 1, 18, 4:1 (P: 21). ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥ Raga Gaurhee 5, Sukhmanee 21, 2:6 (P: 291). 2. ਸਕਤਿ ਗਈ ਭ੍ਰਮ ਕਟਿਆ ਸਿਵ ਜੋਤਿ ਜਗਾਇਆ ॥ (ਰੱਬੀ ਜੋਤ). Raga Saarang 4, Vaar 2:3 (P: 1238). ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥ Sava-eeay of Guru Arjan Dev, Kal-Sahaar, 6:1 (P: 1407). ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਾਇਆ ਠਾਕੁਰ ਤੇਰੀ ਦੋਹੀ ॥ Raga Gaurhee 5, 129, 1:2 (P: 207). 3. ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥ Raga Gaurhee 5, 158, 3:1 (P: 214). ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥ (ਭਾਵ ਦੇਵਤੇ). Raga Gaurhee, Kabir, Asatpadee 36, 2:1 (P: 330). 4. ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਨਾਨਾ ॥ (ਆਤਮਾ ਦਾ ਗਿਆਨ). Raga Gaurhee, Kabir, 74, 4:1 (P: 339). ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥ (ਆਤਮਾ ਦੇ ਮੰਡਲ). Raga Aaasaa 1, 37, 2:1 (P: 360). 5. ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥ Raga Dhanaasaree 4, 6, 3:2 (P: 668). ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ ॥ (ਸ਼ਾਂਤੀ). Raga Maaroo 5, Solhaa 10, 13:3 (P: 1082). ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰ ਜਾਈਐ ॥ (ਸੁਖ ਸ਼ਾਂਤੀ ਦੇ ਘਰ). Raga Parbhaatee 1, 6, 4:1 (P: 1329). 6. ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥ Raga Todee 5, 11, 1:2 (P: 714). ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥ (ਨਾ ਖਤਾ ਖਾਣ ਵਾਲੇ ਬਾਨਾਂ ਨਾਲ). Raga Bhairo 5, 4, 1:2 (P: 1136). 7. ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥ (ਚੇਤੰਨਤਾ ਦੀ ਨਗਰੀ, ਦਸਮ ਦੁਆਰ). Raga Bhairo, Kabir, 10, 1:1 (P: 1159). 8. ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ, ਹਰਿ ਜਨ ਸਿਵ ਗੁਰ ਗੵਾਨਿ ਰਤੇ ॥ (ਕਲਿਆਣ ਸਰੂਪ ਗੁਰੂ). Sava-eeay of Guru Ramdas, Gayand, 2:4 (P: 1401).
|
SGGS Gurmukhi-English Dictionary |
[P. n.] Shiva
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸ਼ਿਵ. ਨਾਮ/n. ਸੁਖ। 2. ਮੁਕਤਿ। 3. ਮਹਾਦੇਵ. ਪਾਰਵਤੀ ਦਾ ਪਤਿ. “ਸਿਵ ਸਿਵ ਕਰਤੇ ਜੋ ਨਰ ਧਿਆਵੈ.” (ਗੌਂਡ ਨਾਮਦੇਵ) 4. ਜਲ। 5. ਸੇਂਧਾ ਲੂਣ। 6. ਗੁੱਗਲ। 7. ਬਾਲੂਰੇਤ। 8. ਪਾਰਾ। 9. ਸ਼ਾਂਤਿ. “ਆਪੇ ਸਿਵ ਵਰਤਾਈਅਨੁ ਅੰਤਰਿ.” (ਮਾਰੂ ਸੋਲਹੇ ਮਃ ੫) 10. ਪਾਰਬ੍ਰਹਮ. ਕਰਤਾਰ. “ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ.” (ਸ੍ਰੀ ਮਃ ੧) 11. ਆਤਮਗਿਆਨ। 12. ਬ੍ਰਹਮਾ. ਦੇਖੋ- ਮਹੇਸ਼ ੪। 13. ਗਿਆਰਾਂ ਸੰਖ੍ਯਾਬੋਧਕ, ਕਿਉਂਕਿ ਸ਼ਿਵ ੧੧ ਮੰਨੇ ਹਨ। 14. ਗੁਣ। 15. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- “ਤਨਿਕ ਅਗਨਿ ਕੇ ਸਿਵ ਭਏ.” (ਚਰਿਤ੍ਰ ੯੧) ਦੇਖੋ- ਸਿਵਾ ੯। 16. ਸੰ. सिव्. ਧਾ. ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|