Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siᴺgʰ. ਸ਼ੇਰ। lion; viz., five vices, evil desires. ਉਦਾਹਰਨ: ਗਊ ਚਰਿ ਸਿੰਘ ਪਾਛੈ ਪਾਵੈ ॥ Raga Gaurhee 5, 160, 2:2 (P: 198). ਪੰਜ ਸਿੰਘ ਰਾਖੇ ਪ੍ਰਭਿ ਮਾਰਿ ॥ (ਪੰਜ ਸਿੰਘਾਂ ਤੋਂ ਭਾਵ ਹੈ ‘ਪੰਜ ਕਾਮਾਦਿਕ’). Raga Raamkalee 5, 51, 1:1 (P: 899).
|
SGGS Gurmukhi-English Dictionary |
[P. n.] Lion (from Sk. Simha)
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. lion; zodiac sign Leo; a baptized Sikh; a kind of surname used by all Sikh males.
|
Mahan Kosh Encyclopedia |
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. ਮ੍ਰਿਗਰਾਜ. ਪਸ਼ੁਪਤਿ. ਕੰਠੀਰਵ. ਪੰਚਾਨਨ. ਨਖਾਯੁਧ. ਵਿਕ੍ਰਾਂਤ. ਦ੍ਵਿਰਦਾਂਤਕ. ਸ਼ੈਲਾਟ. ਅ਼. ਹਿਜ਼ਬਰ. “ ਸਿੰਘ ਰੁਚੈ ਸਦ ਭੋਜਨੁ ਮਾਸ.” (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ਼੍ਟ ਕੀਤਾ ਜਾਂਦਾ ਹੈ. ਦੇਖੋ- ਸਾਰਦੂਲ। 2. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। 3. ਵਿ. ਸ਼ਿਰੋਮਣਿ. ਪ੍ਰਧਾਨ। 4. ਸ਼੍ਰੇਸ਼੍ਠ. ਉੱਤਮ। 5. ਬਹਾਦੁਰ. ਸ਼ੂਰਵੀਰ। 6. ਦੇਖੋ- ਫੀਲੁ। 7. ਬਾਰਾਂ ਰਾਸਾਂ ਵਿਚੋਂ ਪੰਜਵੀਂ ਰਾਸ਼ਿ. ਦੇਖੋ- ਸਿੰਹ ੩। 8. ਛੱਪਯ ਦਾ ਇੱਕ ਭੇਦ, ਜਿਸ ਵਿੱਚ ੫੫ ਗੁਰੂ ਅਤੇ ੪੨ ਲਘੁ ਹੋਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|