Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Siᴺṇyee. ਜੋਗੀਆਂ ਦੀ ਸਿੰਗ ਦੀ ਬਣੀ ਵਲਦਾਰ ਤੂਤਨੀ। horn. ਉਦਾਹਰਨ: ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥ Raga Gaurhee, Kabir, 53, 2:1 (P: 334).
|
SGGS Gurmukhi-English Dictionary |
horn.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. शृङ्गिन्- ਸ਼੍ਰਿੰਗੀ. ਵਿ. ਸਿੰਗਾਂ ਵਾਲਾ (ਵਾਲੀ). “ਲੱਛ ਲੱਛ ਸੁਵਰਣਸਿੰਙੀ.” (ਪਾਰਸਾਵ) ਸੋਨੇ ਦੇ ਸਿੰਗਾਂ ਵਾਲੀਆਂ ਗਾਈਆਂ। 2. ਨਾਮ/n. ਯੋਗੀਆਂ ਦੀ ਤੁਰ੍ਹੀ, ਜੋ ਸਿੰਗ ਦੀ ਹੁੰਦੀ ਹੈ. ਸਿੰਗ ਦਾ ਵਾਜਾ. “ਸਿੰਙੀ ਸਾਚ ਅਕਪਟ ਕੰਠਲਾ.” (ਹਜਾਰੇ ੧੦) 3. ਅਹੇੜੀਆਂ ਦੀ ਇੱਕ ਜਾਤਿ, ਜੋ ਕਿਸੇ ਸਮੇਂ ਰਾਜਪੂਤਾਨੇ ਵਿੱਚ ਵਡੀ ਜਰਾਯਮਪੇਸ਼ਾ ਸੀ. ਇਹ ਮ੍ਰਿਗਾਂ ਦੇ ਸਿੰਙਾਂ ਨਾਲ ਆਪਣਾ ਘਰ ਛੱਤ ਲੈਂਦੇ ਸਨ, ਜਿਸ ਤੋਂ ਇਹ ਨਾਉਂ ਪੈਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|