Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Su-aali-u. ਸੁੰਦਰ, ਸ੍ਰੇਸ਼ਟ। beauteous, lovable; decorate. ਉਦਾਹਰਨ: ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥ Raga Sireeraag 4, Vaar 27ਸ, 3, 2:3 (P: 90). ਤਿਨ ਕਾ ਕਿਆ ਸਲਾਹਣਾ ਅਵਰ ਸੁਆਲਿਉ ਕਾਇ ॥ (ਸ਼ਿੰਗਾਰੋ). Raga Sireeraag 1, 4, 4:2 (P: 15).
|
SGGS Gurmukhi-English Dictionary |
[P. adj.] Lovely, beautiful
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸੁਆਲਿਓ, ਸੁਆਲਿਹੁ) ਸੰ. ਸੁ-ਆਲਯ. ਵਿ. ਸੁੰਦਰਤਾ ਦਾ ਘਰ. ਸ਼ੋਭਾ ਦਾ ਘਰ। 2. ਉੱਤਮਤਾ ਦਾ ਨਿਵਾਸ. ਸ਼੍ਰੇਸ਼੍ਠ. “ਕੇਤਾ ਤਾਣ ਸੁਆਲਿਹੁ ਰੂਪ.” (ਜਪੁ) “ਤੂੰ ਸਚਾ ਸਾਹਿਬੁ ਸਿਫਤਿ ਸੁਆਲਿਉ.” (ਵਾਰ ਆਸਾ) “ਤੇਰੀ ਸਿਫਤ ਸੁਆਲਿਓ ਸਰੂਪ ਹੈ.” (ਮਃ ੪ ਵਾਰ ਗਉ ੧) “ਕਾਇਆ ਕਾਮਣਿ ਅਤਿ ਸੁਆਲਿਓ.” (ਸੂਹੀ ਮਃ ੩) 3. ਨਾਮ/n. ਸ਼ੋਭਾ. ਸੁੰਦਰਤਾ. “ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਹੁ ਕਾਇ?” (ਸ੍ਰੀ ਮਃ ੧) 4. ਜਨਮਸਾਖੀ ਵਿੱਚ ਲੇਖ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁਨਾਫਕ ਦੇਸ਼ ਦਾ ਨਾਉਂ ਸੁਆਲਿਉ ਰੱਖਿਆ. ਦੇਖੋ- ਨਾਨਕ ਪ੍ਰਕਾਸ਼ ਉੱਤਰਾਰਧ ਅ: ੧੧। 5. ਵਿ. ਸ਼ਲਾਘਾ ਯੋਗ. ਤਅ਼ਰੀਫ਼ ਲਾਇਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|