Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sukẖ. 1. ਅਨੰਦ, ਖੁਸ਼ੀ, ਪ੍ਰਸੰਨਤਾ, ਆਰਾਮ, ਦੁੱਖ ਦੇ ਵਿਪ੍ਰੀਤ। 2. ਸੁਖੀ। 3. ਮੰਨਤ, ਮੁਰਾਦ। 1. happiness, pleasure, comfort, antonym of 'pain', solace. 2. happy. 3. dedication. ਉਦਾਹਰਨਾ: 1. ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ Japujee, Guru Nanak Dev, 2:3 (P: 1). ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥ Raga Sireeraag 1, 19, 2:2 (P: 21). 2. ਸੁਖ ਦੁਖੀਆ ਮਨਿ ਮੋਹ ਵਿਣਾਸੁ ॥ (ਕੋਈ ਸੁਖੀ ਤੇ ਕੋਈ ਦੁਖੀ ਮਨ ਵਿਚ ਮੋਹ ਕਰਕੇ ਨਾਸ ਹੁੰਦੇ ਹਨ). ਗਉ ੧, ੬, ੩:੨ (152). 3. ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥ Raga Jaitsaree 5, Chhant 1, 4:1 (P: 704).
|
SGGS Gurmukhi-English Dictionary |
[P. n.] Happiness, comfort, joy
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. comfort, ease, feeling of relief or freedom from anxiety, happiness or contentment, felicity, tranquility.
|
Mahan Kosh Encyclopedia |
ਨਾਮ/n. ਸੁੱਖ. ਮੰਨਤ. “ਸੁਖ ਸੁਖੇਂਦੀ ਸਾ ਮੈ ਪਾਈ.” (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਖ ਹੈ। 2. ਸੰ. ਆਨੰਦ.{377} “ਦੁਖ ਦਾਰੂ ਸੁਖ ਰੋਗ ਭਇਆ.” (ਵਾਰ ਆਸਾ) 3. ਦੇਖੋ- ਸਵੈਯੇ ਦਾ ਰੂਪ ੧੮। 4. ਜਲ. ਪਾਣੀ. Footnotes: {377} अनुकूल रेहनीयं सुखं.
Mahan Kosh data provided by Bhai Baljinder Singh (RaraSahib Wale);
See https://www.ik13.com
|
|