Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Such⒤. 1. ਪਵਿੱਤਰਤਾ। 2. ਨੇਕ, ਨਿਰਮਲ। 1. cleanliness, taintlessness; piety. 2. pious. ਉਦਾਹਰਨਾ: 1. ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥ Raga Sireeraag 1, Pahray 2, 2:5 (P: 75). ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥ (ਆਤਮਕ ਪਵਿੱਤਰਤਾ). Raga Gaurhee 5, Baavan Akhree, 3 Salok:2 (P: 250). 2. ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥ Raga Gaurhee 5, Asatpadee 15, 7:1 (P: 242).
|
SGGS Gurmukhi-English Dictionary |
1. purity, inner purity, righteousness. 2. righteous conduct.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼ੁਚਿ. ਵਿ. ਪਵਿਤ੍ਰ. ਸਾਫ। 2. ਨਾਮ/n. ਪਵਿਤ੍ਰਤਾ. ਸਫ਼ਾਈ। 3. ਅਗਨਿ. “ਅਰਧ ਉਰਧਮੁਖ ਸਲਿਲ ਸੁਚਿ ਸੁਭਾਉ, ਤਾਂਤੇ ਸੀਤ ਤਪਤ.”(ਭਾਗੁ ਕ) ਅਧੋਮੁਖ ਪਾਣੀ, (ਭਾਵ- ਨੀਵਾਂ ਤੁਰਣ ਵਾਲਾ), ਉਰਧਮੁਖ ਅੱਗ, (ਭਾਵ- ਅਹੰਕਾਰੀ), ਨੀਵਾਂ ਸੀਤਲ ਅਤੇ ਅਹੰਕਾਰੀ ਤਾਮਸੀ। 4. ਸੂਰਜ। 5. ਹਾੜ੍ਹ ਮਹੀਨਾ। 6. ਚੰਦ੍ਰਮਾ। 7. ਗਰਮੀ ਦੀ ਰੁੱਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|