| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Subʰaa-i. 1. ਸੁਭਾ। 2. ਚੰਗੀ ਭਾਵਨਾ ਕਰਕੇ (‘ਮਹਾਨਕੋਸ਼’ ਇਥੇ ਸੁਭਾਇ ਦੇ ਅਰਥ ਇਰਾਦਤਨ ਕਰਦਾ ਹੈ)। 3. ਸੁਭਾਵਿਕ ਹੀ। 4. ਪ੍ਰੇਮ ਦੁਆਰਾ। 1. nature, disposition. 2. loving/superb faith; intentionally. 3. naturally, easily, effortlessly, comfortably. 4. lovingly. ਉਦਾਹਰਨਾ:
 1.  ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥ (ਸਾਂਤ ਸੁਭਾ). Raga Sireeraag 3, 49, 2:2 (P: 32).
 2.  ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥ (ਚੰਗੀ ਭਾਵਨਾ ਕਰਕੇ). Raga Sireeraag 5, 98, 3:1 (P: 52).
 ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥ (ਚੰਗੇ ਭਾਵਾਂ ਰਾਹੀਂ). Raga Sorath 4, Vaar 2, Salok, 3, 1:3 (P: 643).
 ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ ॥ (ਚੰਗੀ ਭਾਵਨਾ ਨਾਲ). Raga Maaroo 5, Asatpadee 3, 7:1 (P: 1018).
 3.  ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥ Raga Sireeraag 1, Asatpadee 14, 8:1 (P: 62).
 ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥ (ਕੁਦਰਤੀ ਤਰੀਕੇ ਨਾਲ, ਸੁਭਾਵਕ ਹੀ). Raga Sireeraag 3, Asatpadee 21, 5:1 (P: 67).
 ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥ (ਸੁਭਾਵਿਕ ਭਾਵ/ਕੁਦਰਤੀ ਸੁਭਾ ਅਨੁਸਾਰ). Raga Sireeraag 4, Vaar 12, Salok, 3, 1:3 (P: 87).
 ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥ (ਸੁਭਾਵਕ/ਨਿਰਯਤਨ ਹੀ). Raga Goojree 3, Vaar 10ਸ, 3, 2:2 (P: 512).
 4.  ਮਨ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥ Raga Sireeraag 4, Vaar 12, Salok, 3, 2:6 (P: 87).
 ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥ (ਪ੍ਰੇਮ ਨਾਲ). Raga Gaurhee 5, Thitee, 7ਸ:1 (P: 298).
 ਜਿਸ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥ (ਪ੍ਰੇਮ ਸਹਿਤ). Raga Maaroo 5, 11, 5:1 (P: 1002).
 | 
 
 | SGGS Gurmukhi-English Dictionary |  | naturally, intutively, effortlessly, with natural ease, lovingly, with love/devotion, in love, in peace. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਸੁਭਾਉ। 2. ਵਿ. ਉੱਤਮ ਭਾਵ ਵਾਲਾ. ਜਿਸ ਦਾ ਆਸ਼ਯ ਸ਼੍ਰੇਸ਼੍ਠ ਹੈ. “ਜਿਨ ਗੁਰੁ ਮਿਲਿਆ ਸੁਭਾਇ.” (ਸ੍ਰੀ ਮਃ ੫) 3. ਕ੍ਰਿ. ਵਿ. ਇਰਾਦਤਨ. ਸੰਕਲਪ ਕਰਕੇ. “ਸੁਭਾਇ ਅਭਾਇ ਜੁ ਨਿਕਟਿ ਆਵੈ.” (ਮਾਰੂ ਅ: ਮਃ ੫) 4. ਸ੍ਵਾਭਾਵਿਕ. ਸ੍ਵਤਹ. “ਸਤਿਗੁਰੁ ਮਿਲੈ, ਤਾਂ ਮਿਲੈ ਸੁਭਾਇ.” (ਮਲਾ ਮਃ ੩) 5. ਸਭ ਭਾਵ ਨਾਲ. “ਸੁਭਾਇ ਸਹਜਿ ਗੁਣ ਗਾਈਐ ਜੀਉ.” (ਧਨਾ ਛੰਤ ਮਃ ੪) 6. ਸ਼ੋਭਨ ਹੋਂਦਾ ਹੈ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |