Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suᴺḋree. ਸੁਹਣੀ। graceful, beauteous. ਉਦਾਹਰਨ: ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥ Raga Sireeraag 4, Vaar 17ਸ, 3, 2:3 (P: 90).
|
SGGS Gurmukhi-English Dictionary |
beautiful, beauteous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. beautiful woman, damsel, maiden.
|
Mahan Kosh Encyclopedia |
ਦੇਖੋ- ਸਵੈਯੇ ਦਾ ਰੂਪ ੧੬। 2. ਪਿੰਗਲਗ੍ਰੰਥਾਂ ਵਿੱਚ ਬਾਰਾਂ ਅੱਖਰਾਂ ਦਾ ਇੱਕ ਛੰਦ ਭੀ “ਸੁੰਦਰੀ” ਹੈ ਇਸ ਦੇ ਪ੍ਰਤਿ ਚਰਣ- ਨ, ਭ, ਭ, ਰ, ਹੁੰਦਾ ਹੈ. ਇਸ ਦੀ ਸੰਗ੍ਯਾ “ਦ੍ਰੁਤਵਿਲੰਬਿਤਾ” ਭੀ ਹੈ. ਉਦਾਹਰਣ- ਦੁਖਭਰੀ ਜਗ ਆਸਨ ਤ੍ਯਾਗਰੀ, ਜਪ ਹਰੀ ਗੁਰੁਪਾਦਨ ਲਾਗਰੀ. ××× (ਅ) ਰਾਮਚੰਦ੍ਰਿਕਾ ਵਿੱਚ “ਮੋਦਕ” ਛੰਦ ਦਾ ਹੀ ਨਾਉਂ ਸੁੰਦਰੀ ਆਇਆ ਹੈ, ਯਥਾ:- ਰਾਜ ਤਜ੍ਯੋ ਧਨ ਧਾਮ ਤਜ੍ਯੋ ਸਬ, ਨਾਰਿ ਤਜੀ ਸੁਤ ਸ਼ੋਚ ਤਜ੍ਯੋ ਸਬ, ਆਪਨਪੌ ਜੁ ਤਜ੍ਯੋ ਜਗਬੰਦਹਿ, ਸਤ੍ਯ ਨ ਏਕ ਤਜ੍ਯੋ ਹਰਿਚੰਦਹਿ. ਇਹੀ ਰੂਪ ਦਸਮਗ੍ਰੰਥ ਵਿਚ ਰਾਮਾਵਤਾਰ ਦੇ ਪੰਜਵੇਂ ਅਧ੍ਯਾਯ ਵਿੱਚ ਦੇਖੀਦਾ ਹੈ, ਯਥਾ- ਸੂਪਨਖਾ ਇਹ ਭਾਂਤ ਸੁਨੀ ਜਬ, ਧਾਯ ਚਲੀ ਅਵਿਲੰਬ ਤ੍ਰਿਯਾ ਤਬ, ਕਾਮ ਸਰੂਪ ਕਲੇਵਰ ਜਾਨਿਯ, ਰੂਪ ਅਨੂਪ ਤਿਹੂ ਪੁਰ ਮਾਨਿਯ. (ੲ) ਦਸਮਗ੍ਰੰਥ ਰਾਮਾਵਤਾਰ ਦੇ ਦੂਜੇ ਅਧ੍ਯਾਯ ਵਿੱਚ ਸੁੰਦਰੀ ਦਾ ਰੂਪ ਹੈ ਪ੍ਰਤਿ ਚਰਣ- ੧੬ ਮਾਤ੍ਰਾ, ਅੰਤ ਮਗਣ. ਉਦਾਹਰਣ- ਭਟ ਹੁੰਕੇ ਧੁੰਕੇ ਬੰਕਾਰੇ, ਰਣ ਬੱਜੇ ਗੱਜੇ ਨੱਗਾਰੇ, ਰਣ ਹੁੱਲ ਕਲੋਲੰ ਹੁੱਲਾਲੰ, ਢਲਹੱਲੰ ਢਾਲੰ ਉੱਛਾਲੰ. 3. ਸੁੰਦਰ ਬਣ ਵਿੱਚ ਹੋਣ ਵਾਲੀ ਇੱਕ ਲੱਕੜ, ਜੋ ਬਹੁਤ ਲਚਕੀਲੀ ਹੁੰਦੀ ਹੈ. ਬੱਘੀਆਂ ਦੇ ਬੰਬ ਆਦਿਕ ਇਸ ਦੇ ਬਣਦੇ ਹਨ. L. Heretਇra minora। 4. ਦੇਖੋ- ਸੁੰਦਰੀ ਮਾਤਾ। 5. ਵਿ. ਸੋਹਣੀ. ਸੁੰਦਰਤਾ ਵਾਲੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|