Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sooṫ. ਸੂਤਰ, ਧਾਗਾ ਡੋਰੀ। cotton thread/yarn. ਉਦਾਹਰਨ: ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥ Raga Gaurhee, Kabir, 54, 1:2 (P: 335). ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥ (ਸੂਤਰ ਦਾ). Raga Sorath 1, Asatpadee 2, 6:1 (P: 635). ਸੂਤ ਬਿਨਾ ਕੈਸੇ ਮਣੀ ਪਰੋਈਐ ॥ (ਡੋਰੀ). Raga Gond, Kabir, 9, 2:2 (P: 872). ਸੂਤੈ ਸੂਤ ਮਿਲਾਏ ਕੋਰੀ ॥ (ਸੁਰਤ ਰੂਪੀ ਸੂਤ). Raga Gaurhee, Kabir, 36, 4:2 (P: 484).
|
SGGS Gurmukhi-English Dictionary |
1. thread, threads, yarn. 2. tangled.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.m. yarn esp. cotton yarn; cord or line used by carpenters and masons; unit of measurement, 1/8th of an inch. (2) adv. correct, proper, fit; manageable, tractable, properly aligned or adjusted, in working order.
|
Mahan Kosh Encyclopedia |
ਸੰ. ਸੂਤ੍ਰ. ਨਾਮ/n. ਤਾਗਾ. ਡੋਰਾ. “ਦਇਆ ਕਪਾਹ, ਸੰਤੋਖ ਸੂਤ.” (ਵਾਰ ਆਸਾ) 2. ਜਨੇਊ. “ਸੂਤ ਪਾਇ ਕਰੇ ਬੁਰਿਆਈ.” (ਮਃ ੧ ਵਾਰ ਰਾਮ ੧) 3. ਪ੍ਰਬੰਧ. ਇੰਤਜਾਮ. 4. ਪਰਸਪਰ ਪ੍ਰੇਮ. ਮੇਲ ਮਿਲਾਪ. “ਰਾਖਹੁ ਸੂਤ ਇਹੀ ਬਨ ਆਵੈ.” (ਗੁਪ੍ਰਸੂ) 5. ਰੀਤਿ. ਰਿਵਾਜ. “ਹੁਤੋ ਸੰਸਾਰ ਸੂਤ ਇਹੁ ਦਾਸਾ.” (ਨਾਪ੍ਰ) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸੀ। 6. “ਠੀਕ. ਸਹੀ. ਦੁਰੁਸ੍ਤ. “ਮੰਦਲ ਨ ਬਾਜੈ ਨਟਪੈ ਸੂਤਾ.” (ਆਸਾ ਕਬੀਰ) 7. ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ. ਸੇਵੀ. ਨੁਗਦੀ. “ਲਡੂਆ ਅਰ ਸੂਤ ਭਲੇ ਜੁ ਬਨੇ.” (ਕ੍ਰਿਸਨਾਵ) 8. ਸੰ. सृत. ਰਥਵਾਨ. ਰਥ ਹੱਕਣ ਵਾਲਾ. “ਪਾਰਥ ਸੂਤ ਕੀ ਡੋਰ ਲਗਾਏ.” (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸਨ ਜੀ ਨੂੰ ਫੜਾਈ। 9. ਸੂਰਜ। 10. ਅੱਕ। 11. ਬ੍ਰਾਹਮਣੀ ਦੇ ਪੇਟ ਤੋਂ ਛਤ੍ਰੀ ਦਾ ਪੁਤ੍ਰ. ਦੇਖੋ- ਔਸ਼ਨਸੀ ਸਿਮ੍ਰਿਤਿ ਸ: ੨ ਅਤੇ ੩। 12. ਬੰਦੀਜਨ. ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਾਵਿ{406}। 13. ਪਾਰਾ। 14. ਵ੍ਯਾਸ ਦਾ ਚੇਲਾ, ਲੋਮਹਰਸ਼ਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। 15. ਵਿ. ਪ੍ਰਸੂਤ. ਸੂਇਆ ਹੋਇਆ। 16. ਚੁਆਇਆ ਹੋਇਆ. ਟਪਕਾਇਆ ਹੋਇਆ। 17. ਸੰ. सूत्त- ਸੂੱਤ. ਦਿੱਤਾ ਹੋਇਆ. ਦਾਨ ਕੀਤਾ. ਦੇਖੋ- ਸਾਤ ਸੂਤ ੨। 18. ਤੁ. ਰਾਗ ਦੇ ਸੁਰਾਂ ਦਾ ਪ੍ਰਬੰਧ. ਠਾਟ. Footnotes: {406} ਦੇਖੋ- ਲੋਮਹਰਸ਼ਣ.
Mahan Kosh data provided by Bhai Baljinder Singh (RaraSahib Wale);
See https://www.ik13.com
|
|