Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sooṫak. ਪ੍ਰਸੂਤ ਸਮੇਂ ਦੀ ਅਸ਼ੁਧੀ। impurity. ਉਦਾਹਰਨ: ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥ ਗਉ ਕਬ, ਅਸ ੪੧, ੧:੧ (331).
|
English Translation |
n.m. child birth, impurity or uncleanliness associated by Hindu custom iwth birth in a house; cf. ਪਾਤਕ.
|
Mahan Kosh Encyclopedia |
(ਸੂਤਕੁ) ਸੰ. ਸੂਤਕ. ਨਾਮ/n. ਪੰਛੀ. ਪਰਿੰਦ। 2. ਸੂਤ (ਪ੍ਰਸੂਤ) ਸਮੇਂ ਦੀ ਅਸ਼ੁੱਧੀ. ਹਿੰਦੂਧਰਮ ਦੇ ਸ਼ਾਸਤ੍ਰਾਂ ਅਨੁਸਾਰ ਇਹ ਅਸ਼ੁੱਧੀ ਬ੍ਰਾਹਮਣ ਦੇ ੧੧ ਦਿਨ, ਛਤ੍ਰੀ ਦੇ ੧੩ ਦਿਨ, ਵੈਸ ਦੇ ੧੭ ਦਿਨ ਅਤੇ ਸੂਦ੍ਰ ਦੇ ੩੦ ਦਿਨ ਰਹਿੰਦੀ ਹੈ, ਦੇਖੋ- ਅਤ੍ਰਿ ਸਿਮ੍ਰਿਤਿ ਸ਼. ੮੪. “ਨਾਨਕ ਸੂਤਕੁ ਏਵ ਨ ਉਤਰੇ ਗਿਆਨ ਉਤਾਰੈ ਧੋਇ.” (ਵਾਰ ਆਸਾ) 3. ਅਪਵਿਤ੍ਰਤਾ. ਅਸ਼ੁੱਧੀ. “ਜਨਮੇ ਸੂਤਕ ਮੂਏ ਫੁਨਿ ਸੂਤਕ.” (ਗਉ ਕਬੀਰ) ਜਨਮੇ ਸੂਤਕ ਮੂਏ ਪਾਤਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|