Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sooḋar. ਚੌਥਾ ਵਰਣ, ਨੀਵੀਂ ਜਾਤ। low caste, untouchable. ਉਦਾਹਰਨ: ਖਤ੍ਰੀ ਸ਼ਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥ Raga Aaasaa 1, Vaar 12, Salok, 2, 3:2 (P: 469).
|
Mahan Kosh Encyclopedia |
ਸੰ. ਸ਼ੂਦ੍ਰ. ਨਾਮ/n. ਹਿੰਦੂਮਤ ਅਨੁਸਾਰ ਚੌਥਾ ਵਰਣ, ਜਿਸ ਦਾ ਧਰਮ ਤਿੰਨ ਵਰਣਾਂ ਦੀ ਸੇਵਾ ਕਰਕੇ ਨਿਰਵਾਹ ਕਰਨਾ ਹੈ. ਝਿਉਰ, ਨਾਈ, ਛੀਂਬਾ, ਤ੍ਰਖਾਣ ਆਦਿ ਸ਼ੂਦ੍ਰ ਗਿਣੇ ਜਾਂਦੇ ਹਨ. ਸ਼ੂਦ੍ਰ ਅਤੇ ਇਸਤ੍ਰੀ ਨੂੰ ਹਿੰਦੂਧਰਮ ਅਨੁਸਾਰ ਜਪ ਤਪ ਦਾ ਕੇਵਲ ਅਨਧਿਕਾਰੀ ਹੀ ਨਹੀਂ ਠਹਿਰਾਇਆ ਸਗੋਂ ਇਨ੍ਹਾਂ ਕਰਮਾਂ ਤੋਂ ਪਤਿਤ ਹੋਜਾਣਾ ਦੱਸਿਆ ਹੈ. ਦੇਖੋ- ਅਤ੍ਰਿ ਸਿਮ੍ਰਿਤਿ ਸ਼. ੧੩੩. ਦੇਖੋ- ਚਾਰ ਵਰਣ ਅਤੇ ਵਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|