Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-English Dictionary |
‘Soohee’ is the name of a Raga.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਵਿ. ਕੁਸੁੰਭ ਰੰਗੀ. “ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ.” (ਚੰਡੀ ੧) 2. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.{405} ਇਹ ਕਾਫੀ ਠਾਟ ਦੀ ਸ਼ਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸ਼ਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸ਼ੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਪਹਰ ਹੈ. ਇਸ ਦਾ ਉੱਤਰਾਂਗ ਸਾਰੰਗ ਨਾਲ ਮਿਲਦਾ ਹੈ ਅਰ ਪੂਰਵਾਂਗ ਵਿੱਚ ਗਾਂਧਾਰ ਲਾਕੇ ਸਾਰੰਗ ਤੋਂ ਵੱਖ ਕਰਦੀ ਹੈ. ਸੂਹੀ ਵਿੱਚ ਨਿਸ਼ਾਦ ਅਤੇ ਪੰਚਮ ਦੀ ਸੰਗਤਿ ਰਹਿਂਦੀ ਹੈ. ਆਰੋਹੀ- ਸ਼ ਰ ਗਾ ਮ ਪ ਨਾ ਸ਼. ਅਵਰੋਹੀ- ਸ਼ ਨਾ ਮ ਪ ਗਾ ਰ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। 3. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ- ਸੁਹੀਆ ੩. Footnotes: {405} ਕਈ ਸਾਂਗੀਤਿਕਾਂ ਨੇ ਸੋਹਨੀ ਨੂੰ ਹੀ ਸੂਹੀ ਕਲਪਿਆ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|