Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sé-u. 1. ਸੇਵਾ। 2. ਸੇਂਵਦਾ/ਪੂਜਦਾ ਹਾਂ। 3. ਸ਼ੈਵ, ਸ਼ਿਵ ਦਾ ਉਪਾਸ਼ਕ। 1. service. 2. worship, pray. supplicate. 3. worshipper of Shiva. ਉਦਾਹਰਨਾ: 1. ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥ Raga Aaasaa, Kabir, 14, 2:2 (P: 479). 2. ਸਰਬ ਪੂਜ ਚਰਨ ਗੁਰ ਸੇਉ ॥ Raga Gond 5, 9, 1:4 (P: 864). 3. ਨਾ ਇਹੁ ਜਤੀ ਕਹਾਵੈ ਸੇਉ ॥ Raga Gond, Kabir, 5, 1:2 (P: 871).
|
SGGS Gurmukhi-English Dictionary |
1. service. 2. serve, worship. 3. worshipper of Shiva.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. apple, Malus pumila.
|
Mahan Kosh Encyclopedia |
ਸੰ. शैव- ਸ਼ੈਵ. ਵਿ. ਸ਼ਿਵ ਉਪਾਸਕ. ਭਾਵ- ਸੰਨ੍ਯਾਸੀ. “ਨਾ ਇਹੁ ਜਤੀ ਕਹਾਵੈ ਸੇਉ.” (ਗੌਂਡ ਕਬੀਰ) ਜੀਵਾਤਮਾ ਨਾ ਬ੍ਰਹਮਚਾਰੀ ਹੈ ਨਾ ਸੰਨ੍ਯਾਸੀ ਹੈ। 2. ਨਾਮ/n. ਸ਼ਿਵ. ਸ਼ੰਕਰ. “ਸਕਤਿ ਨ ਸੇਉ ਹੈ.” (ਭਾਗੁ ਕ) 3. ਸੇਵਾ. “ਕਰਹਿ ਕਿਸ ਕੀ ਸੇਉ?” (ਆਸਾ ਕਬੀਰ). ਸੇਵਨ ਕਰ. “ਚਰਨ ਕਮਲ ਸਦਾ ਸੇਉ.” (ਸਵੈਯੇ ਮਃ ੪ ਕੇ) 4. ਵਿ. ਸੇਵ੍ਯ. ਸੇਵਨ ਯੋਗ। 5. ਫ਼ਾ. [سیب] ਸੇਬ. ਨਾਮ/n. ਇੱਕ ਪ੍ਰਸਿੱਧ ਫਲ. ਭਾਰਤ ਵਿੱਚ ਕਸ਼ਮੀਰ ਦਾ ਸੇਉ ਬਹੁਤ ਰਸਦਾਇਕ ਹੁੰਦਾ ਹੈ. ਸੰਸਕ੍ਰਿਤ ਵਿੱਚ ਇਸ ਦਾ ਨਾਉਂ ਮਹਾ ਬਦਰ ਹੈ. ਅੰ. Apple. L. Pyrus malus. ਇਸ ਦੀ ਤਾਸੀਰ ਸਰਦ ਤਰ ਹੈ. ਇਹ ਦਿਲ ਅਤੇ ਦਿਮਾਗ ਨੂੰ ਤਾਕਤ ਦਿੰਦਾ ਹੈ. ਮੁਖ ਦੀ ਦੁਰਗੰਧ ਦੂਰ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|